ਸਰਕਾਰੀ ਕਾਲਜ ਲੁਧਿਆਣਾ ਈਸਟ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ, ਬੱਚਿਆਂ ਨੂੰ ਦਿੱਤੀ ਗਰੀਨ ਦੀਵਾਲੀ ਮਨਾਉਣ ਦੀ ਨਸੀਅਤ

ਲੁਧਿਆਣਾ,10 ਨਵੰਬਰ (ਦੀਪਕ ਕੁਮਾਰ): ਸਰਕਾਰੀ ਕਾਲਜ ਲੁਧਿਆਣਾ ਈਸਟ ਵਿਖੇ ਪ੍ਰਿੰਸੀਪਲ ਡਾ. ਕਜਲਾ ਦੀ ਸਰਪਰਸਤੀ ਹੇਠ ਦਿਵਾਲੀ ਮੇਲਾ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਕਜਲਾ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਉਹਨਾਂ ਨੂੰ ਇਸ ਸਫ਼ਲ ਦਿਵਾਲੀ ਮੇਲੇ ਦੀ ਮੁਬਾਰਕਬਾਦ ਦਿੱਤੀ ਅਤੇ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ,ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਵਿਦਿਆਰਥੀਆਂ ਵੱਲੋਂ ਲਗਾਈਆਂ ਵੱਖ ਵੱਖ ਸਟਾਲਾਂ ਦਾ ਵਿਜਿਟ ਕੀਤਾ।
ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋ. ਬਿਨੀਤਾ ਝਾਂਜੀ ਨੇ ਮੰਚ ਦਾ ਸੰਚਾਲਨ ਬਾਖੂਬੀ ਨਾਲ ਨਿਭਾਇਆ, ਮੀਡੀਆ ਇੰਚਾਰਜ ਪ੍ਰੋ. ਬਿਨੀਤਾ ਝਾਂਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ,ਜਿਸ ਵਿੱਚ ਵਿਦਿਆਰਥੀਆਂ ਨੇ ਭੇਲਪੂਰੀ ,ਗੋਲ ਗੱਪੇ ,ਮੋਮੋਜ, ਦਹੀ ਪੱਲੇ ,ਸੈਂਡਵਿਚ, ਵੱਖ-ਵੱਖ ਤਰ੍ਹਾਂ ਦੀਆਂ ਗੇਮਜ਼,ਕੇਕ ਪੇਸਟਰੀ, ਦੀਵੇ ਮੂਰਤੀਆਂ , ਦਿਵਾਲੀ ਦੀ ਸਜਾਵਟ ਦਾ ਸਮਾਨ ਅਤੇ ਸਾਗ ਮੱਕੇ ਦੀ ਰੋਟੀ ਆਦਿ ਦੀਆਂ ਸਟਾਲਾਂ ਲਗਾਈਆਂ ਗਈਆਂ। ਸਟਾਲਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਸਵੈ- ਬਣਾਈਆਂ ਚੀਜ਼ਾਂ ਨੂੰ ਉਤਸ਼ਾਹਿਤ ਕਰਨਾ ਸੀ। ਵਿਦਿਆਰਥੀਆਂ ਦੇ ਰੰਗੋਲੀ ,ਮਹਿੰਦੀ ,ਗਰੀਨ ਦੀਵਾਲੀ ਵਾਲੇ ਸਲੋਗਨ ਲਿਖਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਪ੍ਰੋ.ਮਨਪ੍ਰੀਤ ਕੌਰ ਅਤੇ ਪ੍ਰੋ.ਪਰਮਜੀਤ ਕੌਰ ਨੇ ਨਤੀਜਿਆਂ ਦੀ ਘੋਸ਼ਣਾ ਕੀਤੀ।।ਸਟਾਲ ਨੰਬਰ ਇਕ ਨੂੰ ਸਭ ਤੋਂ ਵਧੀਆ ਸਟਾਲ ਘੋਸ਼ਿਤ ਕੀਤਾ ਗਿਆ। ਪ੍ਰਿੰਸੀਪਲ ਡਾ ਕਜਲਾ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਮੂਹ ਕਾਲਜ ਸਟਾਫ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ।

Related Articles

Leave a Reply

Your email address will not be published. Required fields are marked *

Back to top button