ਜ਼ਿਲ੍ਹੇ ਅੰਦਰ ਕੁੱਲ ਐਕਟਿਵ ਕੇਸ 116, 90 ਕੇਸ ਸ਼ਹਿਰੀ 26 ਕੇਸ ਪੇਡੂ ਖੇਤਰਾਂ ਨਾਲ ਸਬੰਧਤ – ਸਿਵਲ ਸਰਜਨ

ਲੁਧਿਆਣਾ 10 ਨਵੰਬਰ (ਅੰਸ਼ੁਲ ਬਾਂਸਲ): ਡੇਂਗੂ ਕੇਸਾਂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅੱਜ ਜਿਲੇ ਅੰਦਰ 25 ਕੇਸ ਡੇਂਗੂ ਨਾਲ ਪਾਜਟਿਵ ਆਏ ਹਨ, ਜਿਸ ਵਿੱਚ 21 ਕੇਸ ਸ਼ਹਿਰੀ ਖੇਤਰ ਅਤੇ 04 ਕੇਸ ਪੇਂਡੂ ਖੇੇਤਰ ਨਾਲ ਸਬੰਧਤ ਹਨ। ਉਨਾ ਦੱਸਿਆ ਕਿ ਅੱਜ ਤੱਕ ਜਿਲੇ ਵਿਚ 969 ਕੇਸ ਪਾਜਟਿਵ ਆ ਚੁੱਕੇ ਹਨ। ਜਿਲੇ ਅੰਦਰ ਕੁੱਲ ਐਕਟਿਵ ਕੇਸ 116 ਹਨ, ਜ਼ਿਨਾਂ ਵਿਚੋ 90 ਕੇਸ ਸ਼ਹਿਰੀ ਖੇਤਰ ਦੇ ਹਨ ਅਤੇ 26 ਕੇਸ ਪੇਡੂ ਖੇਤਰਾਂ ਦੇ ਹਨ।ਵੱਖ ਵੱਖ ਹਸਪਤਾਲਾਂ ਵਿਚ ਦਾਖਲ ਮਰੀਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਡੀ.ਐਮ.ਸੀ. ਹਸਪਤਾਲ ਵਿਚ 91 ਮਰੀਜ, ਦੀਪ ਹਸਪਤਾਲ ਵਿੱਚ 15 ਮਰੀਜ, ਜੀ.ਟੀ.ਬੀ. ਹਸਪਤਾਲ ਵਿਚ 3 ਮਰੀਜ, ਗਲੋਬਲ ਹਸਪਤਾਲ ਵਿਚ 2, ਐਸ.ਪੀ.ਐਸ. ਹਸਪਤਾਲ 2, ਸੀ.ਐਮ.ਸੀ. ਹਸਪਤਾਲ 02 ਅਤੇ ਸਿਵਲ ਹਸਪਤਾਲ ਵਿੱਚ 1 ਮਰੀਜ ਜੇਰੇ ਇਲਾਜ ਹਨ। ਡੇਗੂ ਮੌਤਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨਾ ਦੱਸਿਆ ਕਿ ਅੱਜ ਜਿਲੇ ਵਿਚ ਡੇਗੂ ਨਾਲ ਕੋਈ ਵੀ ਸ਼ੱਕੀ ਮੌਤ ਨਹੀ ਹੋਈ ਹੈ ਅਤੇ ਅੱਜ ਤੱਕ ਜਿਲੇ ਵਿੱਚ ਡੇਗੂ ਨਾਲ ਸ਼ੱਕੀ ਮੌਤਾਂ ਦੀ ਗਿਣਤੀ 18 ਹੈ।



