ਰਣਦੀਪ ਸਿੰਘ ਹੀਰ ਪੀਸੀਐਸ ਨੇ ਸੰਭਾਲਿਆ ਲੁਧਿਆਣਾ ਆਰ.ਟੀ.ਏ ਦਾ ਅਹੁਦਾ
ਡਾ.ਪੂਨਮ ਪ੍ਰੀਤ ਕੌਰ ਦਾ ਹੋਇਆ ਤਬਾਦਲਾ, ਹੁਣ ਪਾਇਲ ਵਿਖੇ ਨਿਭਾਉਣਗੇ ਐਸਡੀਐਮ ਦੀ ਜਿੰਮੇਵਾਰੀ

ਲੁਧਿਆਣਾ, 25 ਅਕਤੂਬਰ (ਜਸਵੀਰ ਜੱਸੀ, ਰਵੀ ਕਾਲੜਾ): ਲੁਧਿਆਣਾ ਦੇ ਨਵੇਂ ਆਏ ਆਰ.ਟੀ.ਏ ਰਣਦੀਪ ਸਿੰਘ ਹੀਰ ਪੀਸੀਐਸ ਨੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਹੈ, ਉਨਾਂ ਦੇ ਆਉਣ ਨਾਲ ਟ੍ਰਾੰਸਪੋਟਰਾਂ ‘ਚ ਵੀ ਖੁਸ਼ੀ ਦੇਖਣ ਨੂੰ ਮਿਲੀ ਹੈ, ਸੂਤਰਾਂ ਦੀ ਮਨੀਏ ਤਾਂ ਇਹਨਾਂ ਤੋਂ ਪਹਿਲਾਂ ਆਰ.ਟੀ.ਏ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਡਾ,ਪੂਨਮ ਪ੍ਰੀਤ ਕੌਰ ਤੋਂ ਟ੍ਰਾਂਸਪੋਟਰ ਕਾਫੀ ਨਰਾਜ ਸਨ, ਜਿਨਾਂ ਦੀ ਬਦਲੀ ਹੁਣ ਐਸ.ਡੀ.ਐਮ ਪਾਇਲ ਵਜੋਂ ਹੋਈ ਹੈ, ਜਿਕਰਯੋਗ ਹੈ ਕਿ ਨਵੇਂ ਆਏ ਆਰ.ਟੀ.ਏ ਰਣਦੀਪ ਸਿੰਘ ਹੀਰ ਇਸ ਤੋਂ ਪਹਿਲਾਂ ਗਲਾਡਾ ਵਿਖੇ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ, ਉਨਾਂ ਦੇ ਨੇਕਦਿਲ ਅਤੇ ਸ਼ਾਂਤ ਸੁਭਾਹ ਕਾਰਨ ਅੱਜ ਵੀ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ, ਅਹੁਦਾ ਸੰਭਾਲਨ ਮਗਰੋਂ ਰਣਦੀਪ ਸਿੰਘ ਹੀਰ ਨੇ ਗੱਲਬਾਤ ਦੌਰਾਨ ਕਿਹਾ ਕਿ ਜਿਹੜੇ ਵੀ ਟ੍ਰਾਂਸਪੋਟਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਦੇ ਹਨ ਉਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਲੇਕਿਨ ਜੋ ਸਰਕਾਰੀ ਨਿਯਮਾਂ ਦੇ ਉਲਟ ਚਲਣਗੇ ਉਨਾਂ ਖਿਲਾਫ ਸਖਤੀ ਵਰਤੀ ਜਾਏਗੀ, ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੜਕ ਤੇ ਚਲਣ ਸਮੇਂ ਯਾਤਜਾਤ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੀ ਗੱਡੀ ਚ ਲੋੜੀਦੇ ਕਾਗਜਾਤ ਜਰੂਰ ਰੱਖਣ, ਇਸ ਮੌਕੇ ਉਨਾਂ ਅੰਡਰ ਏਜ ਦੇ ਬੱਚਿਆਂ ਨੂੰ ਵੀ ਵਾਹਨ ਨਾ ਚਲਾਉਣ ਦੀ ਨਸੀਅਤ ਦਿੱਤੀ ਹੈ, ਉਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਛੋਟੀ ਉਮਰਾਂ ਦੇ ਬੱਚਿਆਂ ਨੂੰ ਵਾਹਨ ਨਾ ਦੇਣ ਤਾਂ ਜੋ ਉਨਾਂ ਨੂੰ ਸੜਕ ਹਾਦਸਿਆਂ ਤੋਂ ਬਚਾਇਆ ਜਾ ਸਕੇ..



