ਜ਼ਿਲ੍ਹਾ ਲੁਧਿਆਣਾ ‘ਚ ਹੁਣ ਤੱਕ ਡੇਂਗੂ ਦੇ ਪਾਜਟਿਵ ਕੇਸਾਂ ਦੀ ਗਿਣਤੀ ਵੱਧਕੇ ਹੋਈ 663, ਜਿਨਾਂ ਵਿਚੋਂ 67 ਕੇਸ ਹੁਣ ਤੱਕ ਵੀ ਹਨ ਐਕਟਿਵ

ਲੁਧਿਆਣਾ, 26 ਅਕਤੂਬਰ (ਜਸਵੀਰ ਜੱਸੀ, ਰਵੀ ਕਾਲੜਾ): ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅੱਜ ਜਿਲੇ ਅੰਦਰ 10 ਕੇਸ ਡੇਗੂ ਨਾਲ ਪਾਜਟਿਵ ਆਏ ਹਨ, ਜਿਨਾ ਵਿਚੋ 9 ਕੇਸ ਸ਼ਹਿਰੀ ਖੇਤਰ ਨਾਲ, 1 ਕੇਸ ਪੇਡੂ ਖੇਤਰ ਨਾਲ ਸਬੰਧਤ ਹਨ।ਉਨਾ ਦੱਸਿਆ ਕਿ ਅੱਜ ਤੱਕ ਜਿਲੇ ਵਿਚ 663 ਕੇਸ ਪਾਜਟਿਵ ਆ ਚੁੱਕੇ ਹਨ। ਜਿਲੇ ਅੰਦਰ ਕੁੱਲ ਐਕਟਿਵ ਕੇਸ 67 ਹਨ, ਜ਼ਿਨਾਂ ਵਿਚੋ 58 ਕੇਸ ਸ਼ਹਿਰੀ ਖੇਤਰ ਦੇ ਹਨ ਅਤੇ 9 ਕੇਸ ਪੇਡੂ ਖੇਤਰਾਂ ਦੇ ਹਨ।ਵੱਖ ਵੱਖ ਹਸਪਤਾਲਾਂ ਵਿਚ ਦਾਖਲ ਮਰੀਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਨਾ ਦੱਸਿਆ ਕਿ 67 ਮਰੀਜ ਜੇਰੇ ਇਲਾਜ ਹਨ, ਜਿਨਾ ਵਿਚੋ ਡੀ.ਐਮ.ਸੀ. ਹਸਪਤਾਲ ਵਿਚ 34 ਮਰੀਜ, ਦੀਪ ਹਸਪਤਾਲ ਵਿਚ 26 ਮਰੀਜ, ਜੀ.ਟੀ.ਬੀ. ਹਸਪਤਾਲ ਵਿਚ 6 ਮਰੀਜ ਅਤੇ ਵਿਜਯਾ ਨੰਦ ਹਸਪਤਾਲ ਵਿਚ 1 ਮਰੀਜ ਜੇਰੇ ਇਲਾਜ ਹੈ।ਡੇਗੂ ਦੇ ਸ਼ੱਕੀ ਮਰੀਜਾ ਬਾਰੇ ਉਨਾ ਦੱਸਿਆ ਕਿ ਜਿਲਾਂ ਲੁਧਿਆਣਾਂ ਨਾਲ ਸਬੰਧਤ 1613 ਸ਼ੱਕੀ ਮਰੀਜ ਹਨ, ਜਦਕਿ ਬਾਹਰਲੇ ਜਿਲਿਆ ਦੇ 932ਅਤੇ ਬਾਹਰਲੇ ਸੂਬਿਆਂ ਦੇ 198 ਸ਼ੱਕੀ ਮਰੀਜ ਹਨ।ਡੇਗੂ ਮੌਤਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨਾ ਦੱਸਿਆ ਕਿ ਅੱਜ ਜਿਲੇ ਵਿਚ ਡੇਗੂ ਨਾਲ ਕੋਈ ਵੀ ਮੌਤਾਂ ਰਿਪੋਰਟ ਨਹੀਂ ਹੋਈ ਹੈ ਅਤੇ ਅੱਜ ਤੱਕ ਜਿਲੇ ਵਿਚ ਡੇਗੂ ਦੀਆਂ ਮੌਤਾਂ ਦੀ ਗਿਣਤੀ 10 ਹੈ।
ਜਿਲ੍ਹੇ ਭਰ ਵਿਚ ਡੇਗੂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਘਰਾਂ ਦੀਆਂ ਛੱਤਾਂ ਉਤੇ ਪਏ ਟਾਇਰਾਂ, ਟੁੱਟੇ ਭੱਜੇ ਬਰਤਨਾਂ ਅਤੇ ਹੋਰ ਥਾਂਵਾਂ ਤੇ ਪਾਣੀ ਖੜਾ ਹੋਣ ਨਾਲ ਡੇਗੂ ਮੱਛਰ ਪੈਦਾ ਹੁੰਦਾ ਹੈ।ਘਰਾਂ ਵਿਚ ਕੂਲਰਾਂ, ਕਟੇਰਨਾਂ, ਬਰਤਨਾਂ, ਛੱਤਾਂ ਅਤੇ ਘਰਾਂ ਆਦਿ ਦੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਉਨਾਂ ਦੱਸਿਆ ਕਿ ਏਡੀਜ ਅਜਿਪਟੀ ਨਾ ਦੇ ਮੱਛਰ ਦੇ ਕੱਟਣ ਨਾਲ ਹੀ ਡੇਗੂ ਦੀ ਬਿਮਾਰੀ ਹੁੰਦੀ ਹੈ।ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਉਲਟੀਆਂ ਆਉਣਾ, ਅੱਖਾਂ ਅਤੇ ਪਿਛਲੇ ਹਿੱਸੇ ਵਿਚ ਦਰਦ, ਜੋੜਾ ਅਤੇ ਹੱਡੀਆਂ ਵਿਚ ਦਰਦ ਆਦਿ ਦੇ ਲੱਛਣ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਵਿਚ ਜਾ ਕਿ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।ਡੇਗੂ ਦੀ ਜਾਂਚ ਸਾਰੇ ਸਰਕਾਰੀ ਸਿਹਤ ਕੇਦਰਾਂ ਵਿਚ ਮੁਫਤ ਕੀਤੀ ਜਾਂਦੀ ਹੈ।

Related Articles

Leave a Reply

Your email address will not be published. Required fields are marked *

Back to top button