ਕਰਮਜੀਤ ਸਿੰਘ (ਚੱਕ ਫ਼ਤਿਹ ਸਿੰਘ) ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਬਣੇ

ਬਾਬਾ ਅਜੈ ਸਿੰਘ ਦਾ ਬੁੱਤ ਸਥਾਪਿਤ ਕਰਨਾ ਅਤੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਸਲਾਹੁਣਯੋਗ ਸੇਵਾ

ਮੁੱਲਾਂਪੁਰ ਦਾਖਾ, 6 ਨਵੰਬਰ (ਮੁਨੀਸ਼ ਭਾਂਬਰੀ)- ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਕਰਮਜੀਤ ਸਿੰਘ (ਚੱਕ ਫ਼ਤਿਹ ਸਿੰਘ) ਵਿਸ਼ੇਸ਼ ਤੌਰ ਤੇ ਆਏ ਅਤੇ ਉਹਨਾਂ “ਸ਼ਬਦ ਪ੍ਰਕਾਸ਼ ਅਜਾਇਬ ਘਰ” ਦੇ ਦਰਸ਼ਨ ਕੀਤੇ। ਇਸ ਸਮੇਂ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜਨਰਲ ਸਕੱਤਰ ਫਾਊਂਡੇਸ਼ਨ ਭੁਪਿੰਦਰ ਸਿੰਘ ਅਤੇ ਆਸਟ੍ਰੇਲੀਆ ਤੋਂ ਪਰਤੇ ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਕਨਵੀਨਰ ਪਵਨ ਸਿਡਾਨਾ ਨੇ ਬਾਬਾ ਜੀ ਦਾ ਚਿੱਤਰ, ਸ਼ਾਲ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਸ਼੍ਰੀ ਬਾਵਾ ਨੇ ਕਰਮਜੀਤ ਸਿੰਘ (ਨੰਬਰਦਾਰ) ਜਿੰਨਾ ਦਾ ਪਰਿਵਾਰ ਇਤਿਹਾਸਿਕ ਨਗਰ ਚੱਕ ਫ਼ਤਿਹ ਸਿੰਘ ਨਾਲ ਸਬੰਧਿਤ ਹੈ, ਉਹਨਾਂ ਕਿਹਾ ਕਿ ਫ਼ਤਿਹ ਸਿੰਘ ਮਹਾਨ ਯੋਧੇ ਸਨ ਜੋ ਚੱਪੜਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਨ।
ਇਸ ਸਮੇਂ ਸ. ਕਰਮਜੀਤ ਸਿੰਘ ਨੇ ਕਿਹਾ ਕਿ ਫਾਊਂਡੇਸ਼ਨ ਵੱਲੋਂ ਇਤਿਹਾਸ ਨੂੰ ਸਾਂਭਣ ਦਾ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਇਸ ਸਮੇਂ ਬਾਬਾ ਅਜੈ ਸਿੰਘ (ਉਮਰ ਚਾਰ ਸਾਲ), ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਸਨ ਅਤੇ ਜਿੰਨਾ ਦਾ ਕਾਲਜਾ ਕੱਢ ਕੇ ਬਾਬਾ ਜੀ ਦੀ ਸ਼ਹੀਦੀ ਸਮੇਂ ਉਹਨਾਂ ਦੇ ਮੂੰਹ ਵਿਚ ਪਾਇਆ ਸੀ ਉਹਨਾਂ ਦਾ ਬੁੱਤ ਸਥਾਪਿਤ ਕਰਨਾ ਅਤੇ “ਸ਼ਬਦ ਪ੍ਰਕਾਸ਼ ਅਜਾਇਬ ਘਰ” ਬਣਾ ਕੇ ਗੌਰਵਮਈ ਇਤਿਹਾਸ ਨਾਲ ਜੋੜਨਾ ਸ਼ਲਾਘਾਯੋਗ ਹੈ। ਉਹਨਾਂ

Related Articles

Leave a Reply

Your email address will not be published. Required fields are marked *

Back to top button