ਲੁਧਿਆਣਾ ਕਾਰੋਬਾਰੀ ਜੀਐਸਟੀ ਰਿਫੰਡ ਨਾ ਆਉਣ ਕਾਰਨ ਪਰੇਸ਼ਾਨ, ਸਾਈਕਲ ਦੀਆਂ ਕੀਮਤਾਂ ਵਧਾਉਣ ਦੀ ਚੇਤਾਵਨੀ
ਪੰਜਾਬ ਭਰ ਦੇ ਕਾਰੋਬਾਰੀ ਜੀਐਸਟੀ ਰਿਫੰਡ ਨਾ ਆਉਣ ਕਰਨ ਪਰੇਸ਼ਾਨ

ਲੁਧਿਆਣਾ ਜੀਐਸਟੀ ਰਿਫੰਡ ਨਾ ਆਉਣ ਤੇ ਕਾਰੋਬਾਰੀ ਪਰੇਸ਼ਾਨ ,, ਕਿਹਾ ਮਈ ਮਹੀਨੇ ਤੋ ਨਹੀਂ ਆ ਰਹੇ ਰਿਫੰਡ । ਉੱਥੇ ਹੀ ਚਾਰਟਡ ਅਕਾਊਂਟੈਂਟ ਯੂਨੀਅਨ ਵੱਲੋਂ ਵੀ ਕੀਤੀ ਗਈ ਪ੍ਰੈਸ ਕਾਨਫਰੰਸ । ਕਿਹਾ ਰਿਫੰਡ ਨਾ ਆਉਣ ਤੇ ਕਾਰੋਬਾਰ ਉੱਪਰ ਪੈ ਰਿਹਾ ਵੱਡਾ ਅਸਰ । ਸਾਈਕਲ ਕਾਰੋਬਾਰੀਆਂ ਵਲੋ ਸਾਈਕਲ ਦੀਆਂ ਕੀਮਤਾਂ ਵਧਾਉਣ ਦੀ ਕਹੀ ਗਈ ਗੱਲ ।
ਪੰਜਾਬ ਭਰ ਦੇ ਕਾਰੋਬਾਰੀ ਜੀਐਸਟੀ ਰਿਫੰਡ ਨਾ ਆਉਣ ਕਰਨ ਪਰੇਸ਼ਾਨ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਕੇ ਕਾਰੋਬਾਰੀਆਂ ਵੱਲੋਂ ਮੁੱਖ ਮੰਤਰੀ ਪੰਜਾਬ , ਪੰਜਾਬ ਦੇ ਵਿੱਤ ਮੰਤਰੀ ਜਾਂ ਫਿਰ ਕੇਂਦਰੀ ਮੰਤਰੀ ਨੂੰ ਚਿੱਠੀਆਂ ਲਿਖੀਆਂ ਗਈਆਂ ਹਨ , ਅਤੇ ਜਲਦ ਤੋਂ ਜਲਦ ਰਿਫੰਡ ਦੇਣ ਦੀ ਗੱਲ ਕਹੀ ਗਈ ਹੈ। ਜੀਐਸਟੀ ਰਿਫੰਡ ਵਾਪਸ ਨਾ ਹੋਣ ਕਾਰਨ ਕਾਰੋਬਾਰ ਉਪਰ ਵੱਡਾ ਅਸਰ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਬੀਤੇ ਦਿਨ ਲੁਧਿਆਣਾ ਤੇ ਦੇਸ਼ ਦੀ ਸਭ ਤੋਂ ਵੱਡੀ ਯੂਨਾਇਟਡ ਸਾਈਕਲ ਪਾਰਟਸ ਮੈਨਫੈਕਚਰਿੰਗ ਐਸੋਸੀਏਸ਼ਨ ਵੱਲੋਂ ਵੀ ਰਿਫੰਡ ਜਲਦ ਨਾ ਆਉਣ ਦੀ ਸੂਰਤ ਵਿੱਚ ਸਾਈਕਲ ਦੀਆਂ ਕੀਮਤਾਂ ਵਧਾਉਣ ਦੀ ਗੱਲ ਕਹੀ ਗਈ ਹੈ।। ਇਸ ਨੂੰ ਲੈ ਕੇ ਜਿੱਥੇ ਪੰਜਾਬ ਵਪਾਰ ਕਮੇਟੀ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਜੀਐਸਟੀ ਦੀਆਂ ਰਿਰਟਰਨ ਭਰਨ ਵਾਲੇ ਚਾਰਟਡ ਅਕਾਊਂਟੈਂਟ ਵੀ ਸਰਕਾਰ ਨੂੰ ਅਪੀਲ ਕਰ ਰਹੇ ਹਨ।
ਪੰਜਾਬ ਵਪਾਰ ਮੰਡਲ ਦੇ ਸੈਕਰਟਰੀ ਆਯੂਸ ਅਗਰਵਾਲ ਨੇ ਦੱਸਿਆ ਕੀ ਜੀਐਸਟੀ ਰਿਫੰਡ ਨਾ ਆਊਣ ਕਰਨ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਵਿੱਚ ਵੱਡਾ ਵਾਧਾ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੀਐਸਟੀ ਰਿਫੰਡ ਦਾ ਪੈਸਾ ਕਾਰੋਬਾਰ ਵਧਾਉਣ ਵਿੱਚ ਮਦਦ ਕਰਦਾ ਹੈ ਪਰ ਜੀਐਸਟੀ ਰਿਫੰਡ ਨਾ ਆਊਨ ਕਾਰਨ ਉਹਨਾਂ ਨੂੰ ਮਹਿੰਗੇ ਲੋਨ ਲੈਣੇ ਪੈ ਰਹੇ ਹਨ। ਜਿਸ ਦੇ ਨਾਲ ਉਹਨਾਂ ਨੂੰ ਵੱਡੇ ਨੁਕਸਾਨ ਝੱਲਣੇ ਪੈ ਰਹੇ ਹਨ। ਉਹਨਾਂ ਨੇ ਕਿਹਾ ਕਿ ਸਟੇਟ ਰਿਫੰਡ ਨਾ ਹੋਣ ਕਾਰਨ ਉਹਨਾਂ ਦਾ ਕੇਂਦਰ ਵਲੋਂ ਆ ਰਿਹਾ ਰਿਫੰਡ ਵੀ ਰੁਕ ਜਾਂਦਾ ਹੈ । ਜਿਸ ਦੇ ਨਾਲ ਵਪਾਰ ਵਿੱਚ ਦਿੱਕਤ ਆ ਰਹੀ ਹੈ । ਇਨਾ ਹੀ ਨਹੀਂ 60 ਦਿਨਾਂ ਵਿੱਚ ਰਿਫੰਡ ਨਾ ਆਉਣ ਦੀ ਸੂਰਤ ਵਿੱਚ ਕਾਰੋਬਾਰੀ ਨੂੰ ਸਟੇਟ ਵਜੋਂ ਵਿਆਜ ਅਦਾ ਕੀਤਾ ਜਾਂਦਾ ਸੀ , ਜਿਸ ਨੂੰ ਲੈ ਕੇ ਵੀ ਉਹ ਨਾ ਉਮੀਦ ਨਜ਼ਰ ਆ ਰਹੇ ਹਨ।
ਉੱਥੇ ਹੀ ਚਾਰਟਡ ਅਕਾਊਂਟੈਂਟ ਯੂਨੀਅਨ ਦੇ ਪ੍ਰਧਾਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਰਿਫੰਡ ਨਾ ਆਣ ਕਾਰਨ ਕਾਰੋਬਾਰੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਹਨ । ਉਹਨਾਂ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਰਿਫੰਡ ਦੀ ਵਾਪਸੀ ਨਾ ਹੋਣ ਕਾਰਨ ਹੋ ਰਿਹਾ ਹੈ। ਮਈ ਮਹੀਨੇ ਤੋਂ ਰੁਕਿਆ ਰਿਫੰਡ ਹੋਣ ਕਾਰਨ ਕਾਰੋਬਾਰ ਚਲਾਉਣ ਵਿੱਚ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਾਰੋਬਾਰੀਆਂ ਨੂੰ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਕਾਰੋਬਾਰੀਆਂ ਨੂੰ ਰਿਫੰਡ ਜਾਰੀ ਕਰੇ ।



