ਲੁਧਿਆਣਾ ਹੈਬੋਵਾਲ ਦੁਰਗਾਪੁਰੀ ਵਿੱਚ ਚੋਰੀ, ਆਈਸਕ੍ਰੀਮ ਕੇਕ ਦੀ ਦੁਕਾਨ ‘ਤੇ ਧਾਵਾ — ਨਕਦੀ ਤੇ ਸਮਾਨ ਚੁੱਕ ਫਰਾਰ
ਆਈਸਕ੍ਰੀਮ ਕੇਕ ਦੀ ਦੁਕਾਨ 'ਤੇ ਧਾਵਾ — ਨਕਦੀ ਤੇ ਸਮਾਨ ਚੁੱਕ ਫਰਾਰ

ਲੁਧਿਆਣਾ ਦੇ ਹੈਬੋਵਾਲ ਦੁਰਗਾਪੁਰੀ ਇਲਾਕੇ ਚ ਚੋਰਾਂ ਨੇ ਇੱਕ ਦੁਕਾਨ ਨੂੰ ਬਣਾਇਆ ਨਿਸ਼ਾਨਾ, ਪੈਸੇ ਅਤੇ ਸਮਾਨ ਚੁੱਕ ਹੋਏ ਫਰਾਰ, ਸੀਸੀਟੀਵੀ ਚ ਕੈਦ ਹੋਈ ਘਟਨਾ, ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਦੀ ਕਹੀ ਗੱਲ।
ਤਸਵੀਰਾਂ ਲੁਧਿਆਣਾ ਦੇ ਹੈਬੋਵਾਲ ਅਧੀਨ ਪੈਂਦੇ ਦੁਰਗਾਪੁਰੀ ਇਲਾਕੇ ਦੀਆਂ ਨੇ ਜਿੱਥੇ ਇੱਕ ਆਈਸਕ੍ਰੀਮ ਕੇਕ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਦੱਸ ਦੀਏ ਕਿ ਸ਼ਟਰ ਨੂੰ ਤੋੜ ਕੇ ਚੋਰ ਦੁਕਾਨ ਦੇ ਅੰਦਰ ਦਾਖਿਲ ਹੋਏ ਅਤੇ ਅੰਦਰ ਪਏ ਪੈਸੇ ਅਤੇ ਸਮਾਨ ਚੁੱਕ ਕੇ ਫਰਾਰ ਹੋ ਗਏ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਦੁਕਾਨਦਾਰਾਂ ਨੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤਾਂ ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਦੀ ਗੱਲ ਕਹੀ ਹੈ



