ਸਿਵਲ ਸਰਜਨ ਲੁਧਿਆਣਾ ਨੇ ਦਿੱਤੀ ਡੇਗੂ ਕੇਸਾਂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ

ਲੁਧਿਆਣਾ 15 ਨਵੰਬਰ (ਡੈਲੀ ਟ੍ਰਿਬਿਊਨ ਨਿਊਜ): ਡੇਗੂ ਕੇਸਾਂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅੱਜ ਮਿਤੀ 15 ਨਵੰਬਰ 2023 ਨੂੰ ਜਿਲੇ ਅੰਦਰ 30 ਕੇਸ ਡੇਗੂ ਨਾਲ ਪਾਜਟਿਵ ਆਏ ਹਨ, ਜਿਸ ਵਿੱਚ 22 ਕੇਸ ਸ਼ਹਿਰੀ ਖੇਤਰ ਅਤੇ 08 ਕੇਸ ਪੇਂਡੂ ਖੇੇਤਰ ਨਾਲ ਸਬੰਧਤ ਹਨ।ਉਨਾ ਦੱਸਿਆ ਕਿ ਅੱਜ ਤੱਕ ਜਿਲੇ ਵਿਚ 1061 ਕੇਸ ਪਾਜਟਿਵ ਆ ਚੁੱਕੇ ਹਨ। ਜਿਲੇ ਅੰਦਰ ਕੁੱਲ ਐਕਟਿਵ ਕੇਸ 112 ਹਨ, ਜ਼ਿਨਾਂ ਵਿਚੋ 87 ਕੇਸ ਸ਼ਹਿਰੀ ਖੇਤਰ ਦੇ ਹਨ ਅਤੇ 25 ਕੇਸ ਪੇਡੂ ਖੇਤਰਾਂ ਦੇ ਹਨ।ਵੱਖ ਵੱਖ ਹਸਪਤਾਲਾਂ ਵਿਚ ਦਾਖਲ ਮਰੀਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਡੀ.ਐਮ.ਸੀ. ਹਸਪਤਾਲ ਵਿਚ 80 ਮਰੀਜ, ਦੀਪ ਹਸਪਤਾਲ ਵਿੱਚ 14 ਮਰੀਜ, ਜੀ.ਟੀ.ਬੀ. ਹਸਪਤਾਲ ਵਿਚ 4 ਮਰੀਜ , ਗਲੋਬਲ ਹਸਪਤਾਲ ਵਿਚ 1 , ਐਸ.ਪੀ.ਐਸ. ਹਸਪਤਾਲ 07, ਸੀ.ਐਮ.ਸੀ. ਹਸਪਤਾਲ 02, ਵਿਜਿਆਨੰਦ ਹਸਪਤਾਲ ਵਿੱਚ 04 ਮਰੀਜ ਜੇਰੇ ਇਲਾਜ ਹਨ। ਡੇਗੂ ਮੌਤਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨਾ ਦੱਸਿਆ ਕਿ ਅੱਜ ਜਿਲੇ ਵਿਚ ਡੇਗੂ ਨਾਲ ਕੋਈ ਵੀ ਸ਼ੱਕੀ ਮੌਤ ਨਹੀ ਹੋਈ ਹੈ ਅਤੇ ਅੱਜ ਤੱਕ ਜਿਲੇ ਵਿੱਚ ਡੇਗੂ ਨਾਲ ਸ਼ੱਕੀ ਮੌਤਾਂ ਦੀ ਗਿਣਤੀ 18 ਹੈ।

Related Articles

Leave a Reply

Your email address will not be published. Required fields are marked *

Back to top button