ਸ਼ਰਾਬ ਦਾ ਠੇਕਾ ਖੋਲ੍ਹਣ ਦੇ ਵਿਰੋਧ ਚ ਪਿੰਡ ਵਾਸੀਆਂ ਵਲੋਂ ਲਗਾਇਆ ਗਿਆ ਧਰਨਾ

ਪੋਜੇਵਾਲ ਸਰਾਂ/ ਬਲਾਚੌਰ 15ਅਕਤੂਬਰ (ਹਰਮੇਲ ਸਹੂੰਗੜਾ): ਪਿੰਡ ਨਵਾਂਗਰਾ ਤੇ ਕੁਲਪੁੱਰ ਦੇ ਕੋਲ ਮੇਨ ਰੋੜ ਤੇ ਨਵਾਗਰਾਂ ਪਿੰਡ ਦੀ ਹੱਦ ਵਿੱਚ ਵਾਈਨ ਗਰੁੱਪ ਵੱਲੋਂ ਖੋਲੇ ਗਏ ਨਵੇਂ ਸ਼ਰਾਬ ਦੇ ਠੇਕੇ ਦਾ ਪਿੰਡ ਨਵਾਗਰਾਂ ਤੇ ਕੁੱਲਪੁਰ ਨਵਾਸੀਆਂ ਵੱਲੋਂ ਇੱਕੱਠੇ ਹੋ ਕਿ ਠੇਕੇ ਦੇ ਸਾਹਮਣੇ ਬੈਠਕੇ ਠੇਕੇ ਸਾਹਮਣੇ ਧਰਨਾ ਲਗਾ ਕਿ ਠੇਕਾ ਬੰਦ ਕਰਾਉਣ ਦਾ ਵਿਰੋਧ ਕੀਤਾ ਇਸ ਮੋਕੇ ਪਿੰਡ ਨਵਾਗਰਾਂ ਤੇ ਕੁੱਲਪੁਰ ਨਿਵਾਸੀ ਪਰਮਜੀਤ ਕੋਰ ਸਰਪੰਚ,ਸਰਪੰਚ ਕੁੱਲਪੁਰ ਅਮਰਜੀਤ ਕੋਰ,ਸਾਬਕਾ ਸਰਪੰਚ ਮਨੋਹਰ ਲਾਲ ਨਵਾਂਗਰਾ,ਡਾ ਸ਼ਾਂਤੀ ਬੱਸੀ,ਕਮਲ ਲਾਡੀ,ਜਗਨਾਥ,ਗਿਰਧਾਰੀ ਲਾਲ,ਮੋਹਣ ਸਿੰਘ,ਮਾਸਟਰ ਹਰਦਿਆਲ ਸਿੰਘ,ਜਥੇਦਾਰ ਗੁਰਦੇਵ ਸਿੰਘ,ਵਤਨ ਸਿੰਘ, ਹਰਜਿੰਦਰ ਕੁਮਾਰ,ਕੁਲਦੀਪ ਫੋਜੀ ਆਦਿ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਦੇ ਵਿੱਚ ਵਿਭਾਗ ਦੀ ਮਿਲੀਭੁਗਤ ਦੇ ਨਾਲ ਖੋਲੇ ਗਏ ਪਿੰਡ ਵਿੱਚ ਇਸ ਠੇਕੇ ਨੂੰ ਬੰਦ ਕਰਵਾਉਣ ਦੇ ਲਈ ਡਿਪਟੀ ਕਮਿਸ਼ਨਰ ਨਵਾਸ਼ਹਿਰ ਨੂੰ ਸਮੂਹ ਪਿੰਡਵਾਸੀਆ ਤੇ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਿੰਡ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਵਿਭਾਗ ਵੱਲੋਂ ਪਿੰਡ ਦੇ ਪੰਚਾਇਤ ਤੋ ਠੇਕੇ ਖੋਲਣ ਦੇ ਲਈ ਕੋਈ ਮਨਜ਼ੂਰੀ ਨਾ ਹੀ ਕੋਈ ਪੰਚਾਇਤੀ ਮਤਾ ਲਇਆ ਗਿਆ ਠੇਕੇਦਾਰਾਂ ਦੇ ਵੱਲੋਂ ਨਜ਼ਾਇਜ ਤੋਰ ਤੇ ਖੋਲੇ ਸ਼ਰਾਬ ਦੇ ਠੇਕੇ ਨੂੰ ਬੰਦ ਕੀਤਾ ਜਾਵੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਕਹਿਣਾ ਹੈ ਕਿ ਅਗਰ ਵਿਭਾਗ ਦੇ ਵੱਲੋਂ ਪਿੰਡ ਦੇ ਵਿੱਚ ਖੋਲੇ ਇਸ ਨਵੇਂ ਸ਼ਰਾਬ ਦੇ ਠੇਕੇ ਨੂੰ ਬੰਦ ਨਾ ਕੀਤਾ ਤਾ ਪਿੰਡ ਦੇ ਲੋਕ ਇਕੁੱਜਟ ਹੋ ਕਿ ਸੜਕਾਂ ਤੇ ਉੱਤਰ ਆਉਣਗੇ ਤੇ ਰੋੜ ਜਾਮ ਕਰਨਗੇ ਤੇ ਵਿਰੋਧ ਵੀ ਕਰਨਗੇ ਪਿੰਡ ਦੇ ਲੋਕਾਂ ਵੱਲੋਂ ਪਿੰਡ ਵਿੱਚ ਖੋਲੇ ਸ਼ਰਾਬ ਦੇ ਠੇਕੇ ਦੇ ਸਬੰਧੀ ਹਲਕਾ ਵਿਧਾਇਕਾਂ ਨੂੰ ਵੀ ਜਾਣੂ ਕਰਵਾਇਆ ਹੈ ਉਨ੍ਹਾਂ ਨੇ ਪਿੰਡਵਾਸੀਆ ਨੂੰ ਵਿਸ਼ਵਾਸ਼ ਦਬਾਇਆ ਕਿ ਜੋ ਵੀ ਪਿੰਡ ਦੀ ਮੰਗ ਹੋਵੇਗੀ ਉਸ ਦੇ ਲਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਠੇਕੇਦਾਰਾਂ ਵੱਲੋਂ ਅਗਰ ਬਿਨ੍ਹਾ ਮਨਜ਼ੂਰੀ ਠੇਕਾ ਖੋਲਿਆ ਹੈ ਤਾ ਬੰਦ ਕਰਵਾ ਦਿੱਤਾ ਜਾਵੇਗਾ ਪਿੰਡਵਾਸੀਆ ਦੇ ਵੱਲੋਂ ਠੇਕੇ ਦੇ ਸਾਹਮਣੇ ਲਗਾਏ ਧਰਨੇ ਦੇ ਮੋਕੇ ਥਾਣਾ ਮੁੱਖੀ ਪੋਜੇਵਾਲ ਵੱਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕਿ ਅਗਲੇ ਹੁਕਮਾਂ ਤੱਕ ਠੇਕੇ ਨੂੰ ਬੰਦ ਕਰ ਦਿੱਤਾ ਗਿਆ ਸੂਤਰਾ ਮੁਤਾਬਿਕ ਜਾਣਕਾਰੀ ਦੇ ਅਨੁਸਾਰ ਪਤਾ ਚੱਲਿਆ ਹੈ
ਇਸ ਸਬੰਧੀ ਜਦੋ ਸ਼ਰਾਬ ਦੇ ਬਲਾਚੋਰ ਠੇਕੇ ਦੇ ਸਰਕਲ ਦੇ ਠੇਕੇਦਾਰ ਗੁਰਪ੍ਰੀਤ ਗੁੱਜਰ ਨਾਲ ਇਸ ਸਬੰਧੀ ਗੱਲ ਕੀਤੀ ਗਈ ਉਨ੍ਹਾਂ ਨੇ ਕਿ ਪਿੰਡ ਵੱਲੋਂ ਠੇਕੇ ਦਾ ਕੋਈ ਵਿਰੋਧ ਨਹੀ ਹੈ ਉਨ੍ਹਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀਦਲ ਪਾਰਟੀ ਦਾ ਵਰਕਰ ਹੋਣ ਦੇ ਕਾਰਨ ਇਸ ਦਾ ਖ਼ਜਿਆਮਾ ਭੁਗਤਣਾ ਪੈ ਰਿਹਾ ਹੈ ਉਨਾ ਕਿਹਾ ਪਹਿਲਾ ਵੀ ਬਲਾਚੌਰ ਚ ਵੀ ਸਿਆਸੀ ਵਿਰੋਧ ਹੋਣ ਕਰਕੇ ਮੈਨੂੰ ਕਾਫੀ ਨੁਕਸਾਨ ਝੱਲਣਾ ਪਿਆ ਨਾਲ ਹੀ ਦੱਸਿਆ ਕਿ ਕੋਲ ਪਿੰਡਾ ਲੋਕਾ ਦੀ ਇੱਕ ਦਰਖ਼ਾਸਤ ਦਿੱਤੀ ਹੈ ਜਿਸ ਚ ਲਿਖਿਆ ਹੈ ਕਿ ਠੇਕਾ ਖ਼ੁਲਣ ਦੇ ਹੱਕ ਚ ਦਸਖ਼ਤ ਕੀਤੇ ਹੋਏ ਹਨ ਹਲਕੇ ਦੇ ਕੁਝ ਸਿਆਸੀ ਆਗੂਆਂ ਵੱਲੋਂ ਪਿੰਡ ਵਿੱਚ ਠੇਕੇ ਦਾ ਵਿਰੋਧ ਕਰਵਾਕੇ ਸਿਆਸਤ ਕੀਤੀ ਜਾ ਰਹੀ ਹੈ ਠੇਕੇ ਖੋਲਣ ਦੇ ਲਈ ਅਸੀ ਵਿਭਾਗ ਵੱਲੋਂ ਮੰਨਜੂਰੀ ਲਈ ਹੋਈ ਹੈ
ਇਸ ਸਬੰਧੀ ਜਦੋ ਐਕਸਾਈਜ ਵਿਭਾਗ ਦੇ ਅਧਿਕਾਰੀ ਰਾਜ ਕੁਮਾਰ ਈਟੀ ਓ ਨਾਲ ਗੱਲ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਠੇਕੇਦਾਰਾਂ ਦੇ ਵੱਲੋਂ ਮੰਨਜੂਰੀ ਦੇ ਨਾਲ ਹੀ ਨਵਾਂਗਰਾ ਵਿਖੇ ਠੇਕਾ ਖੋਲਿਆ ਗਿਆ ਹੈ ਜੋ ਕਿ ਇਹ ਠੇਕੇ ਜਾਇਜ ਹੀ ਖ਼ੁਲ ਰਿਹਾ ਹੈ ਨਾ ਨਜਾਇਜ ਹੈ



