ਸਰਵਾਨੰਦ ਯੂਥ ਵੈਲਫੇਅਰ ਸੁਸਾਇਟੀ ਵਲੋਂ ਮਾਂ ਭਗਵਤੀ ਦਾ 18ਵਾਂ ਵਿਸ਼ਾਲ ਜਾਗਰਣ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਲੁਧਿਆਣਾ, 30 ਅਕਤੂਬਰ (ਜਸਵੀਰ ਜੱਸੀ): ਸਰਵਾਨੰਦ ਯੂਥ ਵੈਲਫੇਅਰ ਸੁਸਾਇਟੀ ਵਲੋਂ ਮਾਂ ਭਗਵਤੀ ਦਾ 18ਵਾਂ ਵਿਸ਼ਾਲ ਜਾਗਰਣ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਸੇਖੇਵਾਲ ਰੋਡ ਨਜਦੀਕ, ਸਰਵਾਨੰਦ ਕਲੋਨੀ ਵਿਚ ਹੋਏ ਇਸ ਵਿਸ਼ਾਲ ਜਾਗਰਣ ਦੀ ਪਵਿੱਤਰ ਜੋਤ ਸਿੱਧ ਪਿੱਠ ਮਾਂ ਜਵਾਲਾ ਜੀ ਦਰਬਾਰ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ, ਬੈਂਡ ਵਾਜਿਆਂ ਨਾਲ ਲਿਆਂਦੀ ਇਸ ਜੋਤ ਦਾ ਮਾਤਾ ਦੇ ਭਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ, ਇਸ ਮੌਕੇ ਧਾਰਮਿਕ ਗਾਇਕ ਭਾਈ ਮੁਕੇਸ਼ ਵਲੋਂ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਮਾਤਾ ਦੀਆਂ ਪਿਆਰੀਆਂ-ਪਿਆਰੀਆਂ ਭੇਂਟਾਂ ਨੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ, ਇਸ ਜਾਗਰਣ ਦੀ ਜੋਤਿ ਪ੍ਰਚੰਡ ਹਲਕਾ ਵਧਾਇਕ ਮਦਨ ਲਾਲ ਬੱਗਾ, ਯੂਥ ਆਗੂ ਅਮਿਤ ਮਦਾਨ ਅਤੇ ਉਘੇ ਸਮਾਜ ਸੇਵਕ ਪੰਕਜ ਮਦਨ ਵਲੋਂ ਕੀਤੀ ਗਈ, ਜਾਗਰਣ ਚ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸੁਸਾਇਟੀ ਦੇ ਮੈਂਬਰਾਂ ਵਲੋਂ ਮਾਤਾ ਰਾਣੀ ਦਾ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ, ਇਸ ਮੌਕੇ ਮਾਤਾ ਰਾਣੀ ਦਾ ਭਵਨ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ, ਇਸ ਮੌਕੇ ਅਰੁਣ ਵਿਜ, ਸੰਜੀਵ ਸ਼ਰਮਾ, ਦਿਲਬਾਗ ਸਿੰਘ, ਕੁਲਵੀਰ ਚੰਦ, ਮਨੋਹਰ ਲਾਲ, ਦਲਵੀਰ ਚੰਦ, ਚੰਦ ਜੰਗ ਬਹਾਦਰ, ਅਸ਼ੋਕ ਕੁਮਾਰ ਬਲਦੇਵ ਰਾਜ, ਰਾਣਾ ਪ੍ਰਤਾਪ ਸੁਰੇਸ਼ ਨਈਅਰ, ਅਵਿਨਾਸ਼ ਟਾਂਡਾ, ਰੌਕੀ, ਜੋਗ ਰਾਜ, ਕਪਿਲ ਕੁਮਾਰ ਰਾਜਨ ਵਿਟੂ, ਰਣਜੀਤ ਸਿੰਘ, ਸਰਵਨ ਗਾਬਾ, ਸ਼ੰਕੁਲ, ਹੈਨੀ, ਪਵਨ ਕੁਮਾਰ, ਅਮਿਤ ਮਦਾਨ, ਕਮਲ ਮਦਾਨ, ਡਿੰਪਲ ਮਦਾਨ ਬਾਈ ਮੁਕੇਸ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਵਾਸੀ ਮੌਜੂਦ ਸਨ



