ਬੰਬੀਹਾ ਗੈਂਗ ਦੇ 4 ਮੁੱਖ ਗੁਰਗਿਆਂ ਨੂੰ ਕੀਤਾ ਗਿਰਫ਼ਤਾਰ

AGTF-ਪੰਜਾਬ ਅਤੇ ਐੱਸ ਏ ਐੱਸ ਨਗਰ ਪੁਲਿਸ ਵੱਲੋ ਸਾਂਝੇ ਆਪ੍ਰੇਸ਼ਨ ਤਹਿਤ ਕੀਤਾ ਗਿਰਫ਼ਤਾਰ

ਐੱਸ ਏ ਐੱਸ ਨਗਰ, 20 ਅਕਤੂਬਰ (ਰਵੀ ਕਾਲੜਾ): AGTF-ਪੰਜਾਬ ਅਤੇ ਐੱਸ ਏ ਐੱਸ ਨਗਰ ਪੁਲਿਸ ਵੱਲੋ ਇੱਕ ਸਾਂਝੇ ਆਪ੍ਰੇਸ਼ਨ ਤਹਿਤ ਬੰਬੀਹਾ ਗੈਂਗ ਦੇ 4 ਮੁੱਖ ਗੁਰਗਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮ ਗੈਂਗਸਟਰ ਗੌਰਵ ਕੁਮਾਰ ਲੱਕੀ ਪਟਿਆਲ ਦੇ ਹੁਕਮਾਂ ਤਹਿਤ ਕੰਮ ਕਰਦੇ ਸਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੈਂਗਸਟਰ ਗੌਰਵ ਕੁਮਾਰ ਲੱਕੀ ਪਟਿਆਲ ਨੇ ਗ੍ਰਿਫਤਾਰ ਮੁਲਜ਼ਮਾਂ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਖਾਸ ਟਿਕਾਣਿਆਂ ‘ਤੇ ਹਮਲਾ ਕਰਨ ਦਾ ਕੰਮ ਸੌਂਪਿਆ ਸੀ।
ਜਿਨਾਂ ਕੋਲੋਂ 4 ਪਿਸਤੌਲ, 2 ਆਧੁਨਿਕ ਆਟੋਮੈਟਿਕ, ਅਰਧ-ਆਟੋਮੈਟਿਕ ਵਿਦੇਸ਼ੀ ਬਣੇ ਪਿਸਤੌਲ (ਬੇਰੇਟਾ ਅਤੇ ਜ਼ਿਗਾਨਾ) ਅਤੇ 2 ਦੇਸੀ ਬਣੇ ਪਿਸਤੌਲਾਂ ਸਮੇਤ 25 ਜਿੰਦਾ ਕਾਰਤੂਸ।

Related Articles

Leave a Reply

Your email address will not be published. Required fields are marked *

Back to top button