ਜਿਲੇ ਅੰਦਰ 11 ਕੇਸ ਡੇਗੂ ਨਾਲ ਪਾਜਟਿਵ ਆਏ

ਅੱਜ ਤੱਕ ਜਿਲੇ ਵਿਚ 1223 ਕੇਸ ਪਾਜਟਿਵ ਆ ਚੁੱਕੇ ਹਨ

ਡੇਗੂ ਕੇਸਾਂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅੱਜ ਮਿਤੀ 29 ਨਵੰਬਰ 2023 ਨੂੰ ਜਿਲੇ ਅੰਦਰ 11 ਕੇਸ ਡੇਗੂ ਨਾਲ ਪਾਜਟਿਵ ਆਏ ਹਨ, ਜਿਸ ਵਿੱਚ 08 ਕੇਸ ਸ਼ਹਿਰੀ ਖੇੇਤਰ ਨਾਲ ਸਬੰਧਤ ਹਨ ਅਤੇ 03 ਕੇਸ ਪੇਂਡੂ ਇਲਾਕੇ ਨਾਲ ਸਬੰਧਤਹਨ। ।ਉਨਾ ਦੱਸਿਆ ਕਿ ਅੱਜ ਤੱਕ ਜਿਲੇ ਵਿਚ 1223 ਕੇਸ ਪਾਜਟਿਵ ਆ ਚੁੱਕੇ ਹਨ। ਜਿਲੇ ਅੰਦਰ ਕੁੱਲ ਐਕਟਿਵ ਕੇਸ 83 ਹਨ, ਜ਼ਿਨਾਂ ਵਿਚੋ 61 ਕੇਸ ਸ਼ਹਿਰੀ ਖੇਤਰ ਦੇ ਹਨ ਅਤੇ 22 ਕੇਸ ਪੇਡੂ ਖੇਤਰਾਂ ਦੇ ਹਨ।ਵੱਖ ਵੱਖ ਹਸਪਤਾਲਾਂ ਵਿਚ ਦਾਖਲ ਮਰੀਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਡੀ.ਐਮ.ਸੀ. ਹਸਪਤਾਲ ਵਿਚ 68 ਮਰੀਜ, ਦੀਪ ਹਸਪਤਾਲ ਵਿੱਚ 09 ਮਰੀਜ, ਜੀ.ਟੀ.ਬੀ. ਹਸਪਤਾਲ ਵਿਚ 01 ਮਰੀਜ , ਐਸ.ਪੀ.ਐਸ. ਹਸਪਤਾਲ 02, ਸੀ.ਐਮ.ਸੀ. ਹਸਪਤਾਲ 01 ਮਰੀਜ , ਵਿਜਿਆਨੰਦ ਹਸਪਤਾਲ ਵਿੱਚ 01 ਅਤੇ ਗਲੋਬਲ ਹਸਪਤਾਲ ਵਿਚ 01 ਮਰੀਜ ਜੇਰੇ ਇਲਾਜ ਹੈ। ਡੇਗੂ ਮੌਤਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉhਨਾ ਦੱਸਿਆ ਕਿ ਅੱਜ ਜਿਲੇ ਵਿਚ ਡੇਗੂ ਨਾਲ ਕੋਈ ਵੀ ਸ਼ੱਕੀ ਮੌਤ ਨਹੀ ਹੋਈ ਹੈ ਅਤੇ ਅੱਜ ਤੱਕ ਜਿਲੇ ਵਿੱਚ ਡੇਗੂ ਨਾਲ ਸ਼ੱਕੀ ਮੌਤਾਂ ਦੀ ਗਿਣਤੀ 18 ਹੈ।

Related Articles

Leave a Reply

Your email address will not be published. Required fields are marked *

Back to top button