ਡੇਂਗੂ ਦੇ ਕੇਸਾਂ ਦੀ ਸਥਿਤੀ: ਹੁਣ ਤੱਕ ਕੁੱਲ 1258 ਕੇਸ ਪਾਜਟਿਵ, ਜਿਨ੍ਹਾਂ ਵਿਚੋਂ ਕੁੱਲ ਐਕਟਿਵ ਕੇਸਾਂ ਦੀ ਗਿਣਤੀ 55 ਦੱਸੀ ਜਾ ਰਹੀ ਹੈ

ਲੁਧਿਆਣਾ 4 ਦਸੰਬਰ (ਅੰਸ਼ੁਲ ਬਾਂਸਲ): ਡੇਗੂ ਕੇਸਾਂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਜਿਲੇ ਅੰਦਰ 02 ਕੇਸ ਡੇਗੂ ਨਾਲ ਪਾਜਟਿਵ ਆਏ ਹਨ, ਜੋ ਕਿ ਸ਼ਹਿਰੀ ਖੇੇਤਰ ਨਾਲ ਸਬੰਧਤ ਹਨ। ਉਨਾ ਦੱਸਿਆ ਕਿ ਅੱਜ ਤੱਕ ਜਿਲੇ ਵਿਚ 1258 ਕੇਸ ਪਾਜਟਿਵ ਆ ਚੁੱਕੇ ਹਨ। ਜਿਲੇ ਅੰਦਰ ਕੁੱਲ ਐਕਟਿਵ ਕੇਸ 55 ਹਨ, ਜ਼ਿਨਾਂ ਵਿਚੋ 43 ਕੇਸ ਸ਼ਹਿਰੀ ਖੇਤਰ ਦੇ ਹਨ ਅਤੇ 12 ਕੇਸ ਪੇਡੂ ਖੇਤਰਾਂ ਦੇ ਹਨ।ਵੱਖ ਵੱਖ ਹਸਪਤਾਲਾਂ ਵਿਚ ਦਾਖਲ ਮਰੀਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਡੀ.ਐਮ.ਸੀ. ਹਸਪਤਾਲ ਵਿਚ 42 ਮਰੀਜ, ਦੀਪ ਹਸਪਤਾਲ ਵਿੱਚ 06 ਮਰੀਜ, ਜੀ.ਟੀ.ਬੀ. ਹਸਪਤਾਲ ਵਿਚ 01 ਮਰੀਜ , ਐਸ.ਪੀ.ਐਸ. ਹਸਪਤਾਲ 04, ਸੀ.ਐਮ.ਸੀ. ਹਸਪਤਾਲ 01 ਮਰੀਜ ਅਤੇ ਗਲੋਬਲ ਹਸਪਤਾਲ ਵਿਚ 01 ਮਰੀਜ ਜੇਰੇ ਇਲਾਜ ਹੈ। ਡੇਗੂ ਮੌਤਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨਾ ਦੱਸਿਆ ਕਿ ਅੱਜ ਜਿਲੇ ਵਿਚ ਡੇਗੂ ਨਾਲ ਕੋਈ ਵੀ ਸ਼ੱਕੀ ਮੌਤ ਨਹੀ ਹੋਈ ਹੈ ਅਤੇ ਅੱਜ ਤੱਕ ਜਿਲੇ ਵਿੱਚ ਡੇਗੂ ਨਾਲ ਸ਼ੱਕੀ ਮੌਤਾਂ ਦੀ ਗਿਣਤੀ 18 ਹੈ।



