ਜ਼ਿਲ੍ਹਾ ਪ੍ਰਧਾਨ/ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹਰਿਆਣਾ ਸੂਬੇ ਦੀ ਲੋਕ ਸਭਾ ਰੋਹਤਕ ਦੀ ਵਿਧਾਨ ਸਭਾ ਕੋਸਲੀ ਦੇ ਪ੍ਰਭਾਰੀ ਨਿਯੁਕਤ

ਲੁਧਿਆਣਾ, 11 ਅਕਤੂਬਰ (ਬਲਵਿੰਦਰ ਕਾਲੜਾ): ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਦੀ ਮਹਿਨਤ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਸਮੂਚੀ ਹਾਈਕਮਾਂਡ ਵੱਲੋਂ ਹਰਿਆਣਾ ਦੀ ਲੋਕ ਸਭਾ ਰੋਹਤਕ ਦੀ ਵਿਧਾਨ ਸਭਾ ਕੋਸਲੀ ਦਾ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋ ਇੰਨਾ ਨੂੰ ਹਿਮਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਅਤੇ ਛੱਤੀਸਗੜ ਪ੍ਰਦੇਸਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਭੇਜਿਆ ਜਾ ਚੁੱਕਾ ਹੈ। ਜਿਥੇ ਜਾ ਕੇ ਇੰਨਾ ਨੇ ਪਾਰਟੀ ਦੀ ਡਿਊਟੀ ਨੂੰ ਬਹੁਤ ਹੀ ਖੂਬੀ ਨਾਲ ਨਿਭਾਇਆ ਹੈ। ਇੰਨੇ ਦੇ ਵਧੀਆ ਕੰਮ ਨੂੰ ਦੇਖਦੇ ਹੋਏ ਹੁਣ ਪਾਰਟੀ ਦੀ ਹਾਈਕਮਾਂਡ ਨੇ ਇੰਨਾ ਨੂੰ ਵਿਧਾਨ ਸਭਾ ਕੋਸਲੀ ਦਾ ਪ੍ਰਭਾਰੀ ਬਣਾ ਕੇ ਇੱਕ ਨਵੀਂ ਜਿੰਮੇਵਾਰੀ ਦਿੱਤੀ ਹੈ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਦੱਸਿਆ ਕਿ ਇਸ ਜ਼ਿਮੇਵਾਰੀ ਨੂੰ ਉਹ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਪੰਜਾਬ ਅਤੇ ਦਿੱਲੀ ਵਾਂਗ ਉਹ ਹਰਿਆਣਾ ਵਿੱਚ ਵੀ ਪਾਰਟੀ ਦਾ ਝੰਡਾ ਬੁਲੰਦ ਕਰਦਿਆਂ ਇਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।

Related Articles

Leave a Reply

Your email address will not be published. Required fields are marked *

Back to top button