ਜ਼ਿਲ੍ਹੇ ਅੰਦਰ ਡੇਂਗੂ ਦੇ ਕੁੱਲ ਐਕਟਿਵ ਕੇਸ 120, ਹੁਣ ਤੱਕ 17 ਦੀ ਹੋਈ ਮੌਤ

ਲੁਧਿਆਣਾ 08 ਨਵੰਬਰ (ਅੰਸ਼ੁਲ ਬਾਂਸਲ): ਡੇਗੂ ਕੇਸਾਂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅੱਜ ਜਿਲੇ ਅੰਦਰ 26 ਕੇਸ ਡੇਗੂ ਨਾਲ ਪਾਜਟਿਵ ਆਏ ਹਨ, ਜਿਸ ਵਿੱਚ 22 ਕੇਸ ਸ਼ਹਿਰੀ ਖੇਤਰ ਅਤੇ 04 ਕੇਸ ਪੇਂਡੂ ਖੇੇਤਰ ਨਾਲ ਸਬੰਧਤ ਹਨ।ਉਨਾ ਦੱਸਿਆ ਕਿ ਅੱਜ ਤੱਕ ਜਿਲੇ ਵਿਚ 920 ਕੇਸ ਪਾਜਟਿਵ ਆ ਚੁੱਕੇ ਹਨ। ਜਿਲੇ ਅੰਦਰ ਕੁੱਲ ਐਕਟਿਵ ਕੇਸ 120 ਹਨ, ਜ਼ਿਨਾਂ ਵਿਚੋ 90 ਕੇਸ ਸ਼ਹਿਰੀ ਖੇਤਰ ਦੇ ਹਨ ਅਤੇ 30 ਕੇਸ ਪੇਡੂ ਖੇਤਰਾਂ ਦੇ ਹਨ।ਵੱਖ ਵੱਖ ਹਸਪਤਾਲਾਂ ਵਿਚ ਦਾਖਲ ਮਰੀਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਡੀ.ਐਮ.ਸੀ. ਹਸਪਤਾਲ ਵਿਚ 80 ਮਰੀਜ, ਦੀਪ ਹਸਪਤਾਲ ਵਿੱਚ 21 ਮਰੀਜ, ਜੀ.ਟੀ.ਬੀ. ਹਸਪਤਾਲ ਵਿਚ 3 ਮਰੀਜ , ਗਲੋਬਲ ਹਸਪਤਾਲ ਵਿਚ 2, ਐਸ.ਪੀ.ਐਸ. ਹਸਪਤਾਲ 4, ਸੀ.ਐਮ.ਸੀ. ਹਸਪਤਾਲ 09 ਅਤੇ ਸਿਵਲ ਹਸਪਤਾਲ ਵਿੱਚ 1 ਮਰੀਜ ਜੇਰੇ ਇਲਾਜ ਹਨ। ਡੇਗੂ ਮੌਤਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨਾ ਦੱਸਿਆ ਕਿ ਅੱਜ ਜਿਲੇ ਵਿਚ ਡੇਗੂ ਨਾਲ 2 ਸ਼ੱਕੀ ਮੌਤਾਂ ਦੀ ਪੁਸ਼ਟੀ ਹੋਈ ਹੈ ਜੋ ਕਿ ਨਿਓ ਸ਼ਿਵਪੁਰੀ ਅਤੇ ਪ੍ਰਤਾਪ ਸਿੰਘ ਵਾਲਾ ਨਿਊ ਕਿਚਲੂ ਨਗਰ ਇਲਾਕੇ ਨਾਲ ਸਬੰਧਤ ਹਨ।



