ਸ਼ਾਹਕੋਟ: ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਨਤੀਜੇ—ਕਾਂਗਰਸ ਅਤੇ ‘ਆਪ’ ਨੇ 7-7 ਜ਼ੋਨ ਜਿੱਤੇ, ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ

ਸ਼ਾਹਕੋਟ- ਸੂਬੇ ਭਰ ਵਿੱਚ 14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਸਬੰਧੀ ਅੱਜ ਸਰਕਾਰੀ ਕਾਲਜ ਸ਼ਾਹਕੋਟ ਵਿਖੇ ਐਸ.ਡੀ.ਐੱਮ. ਸ਼੍ਰੀਮਤੀ ਸ਼ੁਭੀ ਆਂਗਰਾ ਦੀ ਅਗਵਾਈ ਅਤੇ ਰਿਟਰਨਿੰਗ ਅਫ਼ਸਰ ਮਨਦੀਪ ਸਿੰਘ ਐਕਸੀਅਨ ਮੰਡੀ ਬੋਰਡ ਦੀ ਦੇਖ-ਰੇਖ ਹੇਠ ਵੋਟਾਂ ਦੀ ਗਿਣਤੀ ਹੋਈ। ਜਿਸ ਦੌਰਾਨ ਵੋਟਾਂ ਦੀ ਗਿਣਤੀ ‘ਚ ਲਗਾਏ ਗਏ ਚੋਣ ਅਮਲੇ ਵੱਲੋਂ ਬੜ੍ਹੇ ਹੀ ਨਿਰਪੱਖ ਢੰਗ ਨਾਲ ਆਪਣੀ ਡਿਊਟੀ ਨਿਭਾਈ ਗਈ। ਸਾਰਾ ਦਿਨ ਕਾਲਜ ਦੇ ਬਾਹਰ ਉਮੀਦਵਾਰਾਂ ਦੇ ਸਮਰਥਕਾਂ ਦੀ ਭੀੜ ਲੱਗੀ ਰਹੀ ਅਤੇ ਵੱਖ-ਵੱਖ ਪਾਰਟੀਆਂ ਦੇ ਵਰਕਰ ਆਪਣੇ ਉਮੀਦਵਾਰਾਂ ਦੀ ਜਿੱਤ ਦੀ ਉਡੀਕ ਵਿੱਚ ਖੜ੍ਹੇ ਰਹੇ। ਬਾਅਦ ਦੁਪਹਿਰ ਚੋਣ ਨਤੀਜਿਆ ਦਾ ਰੁਝਾਂਨ ਆਉਣਾ ਸ਼ੁਰੂ ਹੋਇਆ ਤਾਂ ਦੇਰ ਸ਼ਾਮ ਤੱਕ ਨਤੀਜੇ ਘੋਸਿ਼ਤ ਕੀਤੇ ਗਏ, ਜਿਸ ਵਿੱਚ ਬਲਾਕ ਸੰਮਤੀ ਦੇ 15 ਜ਼ੋਨਾਂ ਤੋਂ ਕਾਂਗਰਸ ਦੇ 7, ਆਮ ਆਦਮੀ ਪਾਰਟੀ ਦੇ 7 ਅਤੇ ਸ਼੍ਰੋਮਣੀ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਿਹਾ, ਜਦਕਿ ਭਾਜਪਾ ਦਾ ਇੱਕ ਉਮੀਦਵਾਰਾਂ ਜਿੱਤ ਹਾਸਲ ਨਹੀਂ ਕਰ ਸਕਿਆ। ਰਿਟਰਨਿੰਗ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਬਲਾਕ ਸੰਮਤੀ ਦੇ 15 ਜ਼ੋਨਾਂ ਵਿੱਚੋਂ ਜ਼ੋਨ ਨੰ: 1 ਕੁਲਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ, ਜ਼ੋਨ ਨੰ: 2 ਬਿੱਲੀ ਬੜੈਚ ਤੋਂ ‘ਆਪ’ ਦੇ ਉਮੀਦਵਾਰ ਚਰਨਜੀਤ ਕੌਰ, ਜ਼ੋਨ ਨੰ: 3 ਮੱਲੀਵਾਲ ਤੋਂ ਕਾਂਗਰਸ ਦੇ ਉਮੀਦਵਾਰ ਹਰਦੀਪ ਕੌਰ, ਜ਼ੋਨ ਨੰ: 4 ਸਾਹਲਾ ਨਗਰ ਤੋਂ ਕਾਂਗਰਸ ਦੇ ਉਮੀਦਵਾਰ ਰੀਟਾ, ਜ਼ੋਨ ਨੰ: 5 ਢੰਡੋਵਾਲ ਤੋਂ ਕਾਂਗਰਸ ਦੇ ਉਮੀਦਵਾਰ ਜਗਦੀਪ ਕੌਰ, ਜ਼ੋਨ ਨੰ: 6 ਤੋਂ ਕਾਕੜਾ ‘ਆਪ’ ਦੇ ਉਮੀਦਵਾਰ ਰਮਨਦੀਪ ਕੌਰ, ਜ਼ੋਨ ਨੰ: 7 ਨੰਗਲ ਅੰਬੀਆ ਤੋਂ ਕਾਂਗਰਸ ਦੇ ਉਮੀਦਵਾਰ ਸੁਖਦੇਵ ਸਿੰਘ, ਜ਼ੋਨ ਨੰ: 8 ਥੰਮੂਵਾਲ ਤੋਂ ‘ਆਪ’ ਦੇ ਉਮੀਦਵਾਰ ਸੋਨੀਆ, ਜ਼ੋਨ ਨੰ: 9 ਬਾਹਮਣੀਆਂ ਤੋਂ ‘ਆਪ’ ਦੇ ਉਮੀਦਵਾਰ ਸੀਮਾ ਗਿੱਲ, ਜ਼ੋਨ ਨੰ: 10 ਬਾਜਵਾ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਬਲਕਾਰ ਸਿੰਘ, ਜ਼ੋਨ ਨੰ: 11 ਸੈਦਪੁਰ ਝਿੜੀ ਤੋਂ ‘ਆਪ’ ਦੇ ਉਮੀਦਵਾਰ ਰਛਪਾਲ ਸਿੰਘ, ਜ਼ੋਨ ਨੰ: 12 ਕੋਹਾੜ ਕਲਾਂ ਤੋਂ ‘ਆਪ’ ਦੇ ਉਮੀਦਵਾਰ ਸਵਿੰਦਰ ਸਿੰਘ, ਜ਼ੋਨ ਨੰ: 13 ਮਾਣਕਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਾਰ ਪਾਲ, ਜ਼ੋਨ ਨੰ: 14 ਪੂਨੀਆ ਤੋਂ ‘ਆਪ’ ਦੇ ਉਮੀਦਵਾਰ ਰੁਪਿੰਦਰ ਕੌਰ, ਜ਼ੋਨ ਨੰ: 15 ਤਲਵੰਡੀ ਬੂਟਿਆ ਤੋਂ ਕਾਂਗਰਸ ਦੇ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੇ। ਇਸੇ ਤਰ੍ਹਾਂ ਜਿਲ੍ਹਾਂ ਪ੍ਰੀਸ਼ਦ ਦੇ ਜ਼ੋਨ ਨੰ: 11 ਢੰਡੋਵਾਲ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਕੌਰ ਅਤੇ ਜ਼ੋਨ ਨੰ: 19 ਬਾਜਵਾ ਕਲਾਂ ਤੋਂ ਕਾਂਗਰਸ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੇ। ਜੇਤੂ ਉਮੀਦਵਾਰ ਦੀ ਜਿੱਤ ਬਾਰੇ ਪਤਾ ਲੱਗਣ ‘ਤੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਢੋਲ-ਢਮੱਕੇ ਨਾਲ ਜਿੱਤ ਦੇ ਜਸ਼ਨ ਮਨਾਏ ਗਏ ਅਤੇ ਉਮੀਦਵਾਰਾਂ ਦਾ ਫੁੱਲਾ ਦੀ ਵਰਖਾ ਕਰਕੇ, ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ
ਬਲਾਕ ਸੰਮਤੀ: ਕੁੱਲ 15 ਜ਼ੋਨ—ਕਾਂਗਰਸ 7, ‘ਆਪ’ 7, ਅਕਾਲੀ ਦਲ 1
ਰਿਟਰਨਿੰਗ ਅਫ਼ਸਰ ਮੁਤਾਬਕ ਨਤੀਜੇ ਹੇਠ ਲਿਖੇ ਹਨ:
ਸ਼੍ਰੋਮਣੀ ਅਕਾਲੀ ਦਲ – ਜ਼ੋਨ ਨੰ. 1 ਕੁਲਾਰ ਤੋਂ ਕੁਲਵੰਤ ਸਿੰਘ
ਆਮ ਆਦਮੀ ਪਾਰਟੀ – 7 ਜ਼ੋਨ
ਜ਼ੋਨ 2: ਚਰਨਜੀਤ ਕੌਰ (ਬਿੱਲੀ ਬੜੈਚ)
ਜ਼ੋਨ 6: ਰਮਨਦੀਪ ਕੌਰ (ਕਾਕੜਾ)
ਜ਼ੋਨ 8: ਸੋਨੀਆ (ਥੰਮੂਵਾਲ)
ਜ਼ੋਨ 9: ਸੀਮਾ ਗਿੱਲ (ਬਾਹਮਣੀਆਂ)
ਜ਼ੋਨ 11: ਰਛਪਾਲ ਸਿੰਘ (ਸੈਦਪੁਰ ਝਿੜੀ)
ਜ਼ੋਨ 12: ਸਵਿੰਦਰ ਸਿੰਘ (ਕੋਹਾੜ ਕਲਾਂ)
ਜ਼ੋਨ 14: ਰੁਪਿੰਦਰ ਕੌਰ (ਪੂਨੀਆ)
ਕਾਂਗਰਸ – 7 ਜ਼ੋਨ
ਜ਼ੋਨ 3: ਹਰਦੀਪ ਕੌਰ (ਮੱਲੀਵਾਲ)
ਜ਼ੋਨ 4: ਰੀਟਾ (ਸਾਹਲਾ ਨਗਰ)
ਜ਼ੋਨ 5: ਜਗਦੀਪ ਕੌਰ (ਢੰਡੋਵਾਲ)
ਜ਼ੋਨ 7: ਸੁਖਦੇਵ ਸਿੰਘ (ਨੰਗਲ ਅੰਬੀਆ)
ਜ਼ੋਨ 10: ਬਲਕਾਰ ਸਿੰਘ (ਬਾਜਵਾ ਕਲਾਂ)
ਜ਼ੋਨ 13: ਸੁਰਿੰਦਰ ਪਾਲ (ਮਾਣਕਪੁਰ)
ਜ਼ੋਨ 15: ਪਰਮਜੀਤ ਕੌਰ (ਤਲਵੰਡੀ ਬੂਟਿਆ)
ਭਾਜਪਾ ਦਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ।
ਜ਼ਿਲ੍ਹਾ ਪ੍ਰੀਸ਼ਦ ਨਤੀਜੇ
ਜ਼ਿਲ੍ਹਾ ਪ੍ਰੀਸ਼ਦ ਦੇ ਦੋ ਜ਼ੋਨਾਂ ਦੇ ਨਤੀਜੇ ਇਸ ਪ੍ਰਕਾਰ ਰਹੇ:
ਜ਼ੋਨ 11 (ਢੰਡੋਵਾਲ) – ਕਾਂਗਰਸ ਦੀ ਮਨਪ੍ਰੀਤ ਕੌਰ ਜੇਤੂ
ਜ਼ੋਨ 19 (ਬਾਜਵਾ ਕਲਾਂ) – ਕਾਂਗਰਸ ਦੀ ਪਰਮਜੀਤ ਕੌਰ ਜੇਤੂ
ਜਸ਼ਨ ਦਾ ਮਾਹੌਲ
ਨਤੀਜੇ ਐਲਾਨੇ ਜਾਣ ਉੱਪਰੰਤ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਢੋਲ-ਢਮਾਕੇ ਨਾਲ ਜਸ਼ਨ ਮਨਾਇਆ ਗਿਆ। ਫੁੱਲ-ਮਾਲਾਵਾਂ ਨਾਲ ਸਵਾਗਤ ਕੀਤਾ ਗਿਆ ਅਤੇ ਜਿੱਤ ਦੇ ਨਾਅਰੇ ਲਗੇ।
ਚੋਣ ਅਧਿਕਾਰੀਆਂ ਅਨੁਸਾਰ ਪੂਰਾ ਪ੍ਰਕਿਰਿਆ ਸ਼ਾਂਤਮਈ ਅਤੇ ਪਾਰਦਰਸ਼ੀ ਰਹੀ।



