ਜ਼ਿਲਾ ਲੁਧਿਆਣਾ ਅੰਦਰ ਕੀ ਹੈ ਡੇਗੂ ਕੇਸਾਂ ਦੀ ਤਾਜਾ ਸਥਿਤੀ ? ਫੋਟੋ ਤੇ CLICK ਕਰਕੇ ਪੜੋ ਪੂਰੀ

ਲੁਧਿਆਣਾ 20 ਨਵੰਬਰ (ਪੱਤਰ ਪ੍ਰੇਰਕ): ਡੇਗੂ ਕੇਸਾਂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅੱਜ ਮਿਤੀ 20 ਨਵੰਬਰ ਨੂੰ ਜਿਲੇ ਅੰਦਰ 12 ਕੇਸ ਡੇਗੂ ਨਾਲ ਪਾਜਟਿਵ ਆਏ ਹਨ, ਜਿਸ ਵਿੱਚ 10 ਕੇਸ ਸ਼ਹਿਰੀ ਖੇੇਤਰ ਨਾਲ ਸਬੰਧਤ ਹਨਅਤੇ 02 ਕੇਸ ਪੇਂਡੂ ਇਲਾਕੇ ਨਾਲ ਸਬੰਧਤਹਨ। ।ਉਨਾ ਦੱਸਿਆ ਕਿ ਅੱਜ ਤੱਕ ਜਿਲੇ ਵਿਚ 1121 ਕੇਸ ਪਾਜਟਿਵ ਆ ਚੁੱਕੇ ਹਨ। ਜਿਲੇ ਅੰਦਰ ਕੁੱਲ ਐਕਟਿਵ ਕੇਸ 83 ਹਨ, ਜ਼ਿਨਾਂ ਵਿਚੋ 64 ਕੇਸ ਸ਼ਹਿਰੀ ਖੇਤਰ ਦੇ ਹਨ ਅਤੇ 19 ਕੇਸ ਪੇਡੂ ਖੇਤਰਾਂ ਦੇ ਹਨ।ਵੱਖ ਵੱਖ ਹਸਪਤਾਲਾਂ ਵਿਚ ਦਾਖਲ ਮਰੀਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਡੀ.ਐਮ.ਸੀ. ਹਸਪਤਾਲ ਵਿਚ 60 ਮਰੀਜ, ਦੀਪ ਹਸਪਤਾਲ ਵਿੱਚ 10 ਮਰੀਜ, ਜੀ.ਟੀ.ਬੀ. ਹਸਪਤਾਲ ਵਿਚ 3 ਮਰੀਜ , ਗਲੋਬਲ ਹਸਪਤਾਲ ਵਿਚ 1, ਐਸ.ਪੀ.ਐਸ. ਹਸਪਤਾਲ 04, ਸੀ.ਐਮ.ਸੀ. ਹਸਪਤਾਲ 01 ਮਰੀਜ ਜੇਰੇ ਇਲਾਜ ਹੈ। ਡੇਗੂ ਮੌਤਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨਾ ਦੱਸਿਆ ਕਿ ਅੱਜ ਜਿਲੇ ਵਿਚ ਡੇਗੂ ਨਾਲ ਕੋਈ ਵੀ ਸ਼ੱਕੀ ਮੌਤ ਨਹੀ ਹੋਈ ਹੈ ਅਤੇ ਅੱਜ ਤੱਕ ਜਿਲੇ ਵਿੱਚ ਡੇਗੂ ਨਾਲ ਸ਼ੱਕੀ ਮੌਤਾਂ ਦੀ ਗਿਣਤੀ 18 ਹੈ।



