ਸਿਹਤ ਵਿਭਾਗ ਵੱਲੋਂ ਪੰਜਾਬ ਦੇ 21 ਟੈਸਟਿੰਗ ਸੈਂਟਰ ਬੰਦ ਕਰਨ ਖਿਲਾਫ ਪੂਰੇ ਪੰਜਾਬ ਦੇ ਕਰਮਚਾਰੀ ਐਸੋਸੀਏਸ਼ਨ ਵੱਲੋ ਸੰਘਰਸ਼ ਦੀ ਚਿਤਾਵਨੀ

ਲੁਧਿਆਣਾ 20 ਨਵੰਬਰ (ਪੱਤਰ ਪ੍ਰੇਰਕ) ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਘਰ ਘਰ ਸਿਹਤ ਸਹੂਲਤਾਂ ਅਤੇ ਹੋਰ ਸਹੂਲਤਾਂ ਦੇਣ ਲਈ ਯਤਨ ਕਰ ਰਹੀ ਹੈ ਉਥੇ ਦੂਜੇ ਪਾਸੇ ਪੰਜਾਬ ਵਿੱਚ ਦਿਨ ਬਦਿਨ ਪੈਰ ਪਸਾਰ ਰਹੀ ਭਿਆਨਕ ਬਿਮਾਰੀ ਐਚ ਆਈ ਵੀ / ਏਡਜ਼ ਨਾਲ ਲੜ੍ਹਾਈ ਲੜ੍ਨ ਵਾਲੇ ਕਰਮਚਾਰੀ ਵਿਭਾਗ ਵੱਲੋਂ 114 ਵਿੱਚੋਂ 21 ਟੈਸਟੁਿੰਗ ਸੈਂਟਰ ਬੰਦ ਕਰ ਕੇ ਇੱਧਰ ਉਧਰ ਭੇਜ ਰਹੀ ਹੈ ਜਿਸ ਕਾਰਨ ਜਿੱਥੇ ਕਰਮਚਾਰੀ ਆਪਣੇ ਭਵਿੱਖ ਪ੍ਰਤੀ ਚਿੰਤਤ ਹਨ ਉਥੇ ਹੀ ਸਾਲਾਂ ਤੋਂ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਮਾਨਸਿਕ ਤੌਰ ਤੇ ਇਸ ਬਿਮਾਰੀ ਨਾਲ ਲੜ੍ਨ ਦੀ ਪ੍ਰੇਰਨਾ ਦੇਣ ਤੋਂ ਇਲਾਵਾ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਜਾਗੁਰੂਕਤਾ ਫੈਲਾਉਣ ਵਾਲੇ ਇਹਨਾਂ ਕਰਮਚਾਰੀਆਂ ਦੇ ਇੱਧਰ ਉਧਰ ਭੇਜਣ ਨਾਲ ਉਥੇ ਦੇ ਲੋਕਾਂ ਨੂੰ ਇਹ ਟੈਸਟ ਅਤੇ ਜਾਣਕਾਰੀ ਲੈਣ ਦੂਰ ਦੁਰਾਡੇ ਸੈਂਟਰ ਉਪਰ ਜਾਣਾ ਪਵੇਗਾ l ਜਿਕਰਯੋਗ ਹੈ ਕਿ ਨੈਕੋ ਵੱਲੋਂ ਕੁਝ ਸੈਂਟਰ ਰਿਵਿਊ ਕਰਨ ਲਈ ਸਾਰੇ ਰਾਜਾਂ ਨੂੰ ਲਿਖਿਆ ਗਿਆ ਸੀ ਜਿਸ ਬਾਅਦ ਸੰਬੰਧਿਤ ਰਾਜ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਇਸ ਸੰਬੰਧੀ ਅਧਿਕਾਰ ਦਿੱਤੇ ਗਏ ਹਨ ਕਿ ਕਿੰਨੇ ਸੈਂਟਰ ਬੰਦ ਕਰਨੇ ਹਨ l ਇਸ ਸੰਬੰਧੀ ਗੁਆਂਢੀ ਸੂਬੇ ਹਰਿਆਣਾ ਨੇ ਵੀ ਮੁਲਾਜ਼ਮ ਪੱਖੀ ਫੈਸਲਾ ਲੈਂਦਿਆਂ ਸਿਰਫ 5 ਸੈਂਟਰ ਬੰਦ ਕਰਕੇ ਨੈਕੋ ਨੂੰ ਬਾਕੀ ਸੈਂਟਰ ਲੋਕਾਂ ਦੀ ਭਲਾਈ ਲਈ ਖੁਲੇ ਰੱਖੇ ਹਨ ਪ੍ਰੰਤੂ ਪੰਜਾਬ ਪਹਿਲੇ ਹੀ ਫੇਸ ਵਿੱਚ 114 ਵਿੱਚੋਂ 21 ਸੈਂਟਰ ਬੰਦ ਕਰਕੇ ਮੁਲਾਜ਼ਮ ਵਿਰੋਧੀ ਅਤੇ ਲੋਕ ਵਿਰੋਧੀ ਫੈਸਲਾ ਲੈ ਰਿਹਾ ਹੈ l ਇਸ ਸੰਬੰਧੀ ਜਦੋਂ ਸਮੂਹ ਕਰਮਚਾਰੀਆਂ ਨੇ ਵਿਭਾਗ ਦਾ ਵਿਰੋਧ ਕਰਨ ਲਈ ਪੂਰੇ ਪੰਜਾਬ ਵਿੱਚੋਂ ਇਸ ਦਾ ਵਿਰੋਧ ਕਰਨ ਲਈ ਪੱਤਰ ਪੰਜਾਬ ਸਰਕਾਰ ਨੂੰ ਅਤੇ ਵਿਭਾਗ ਨੂੰ ਲਿਖੇ ਤਾਂ ਉਹਨਾਂ ਨੂੰ ਦੂਰ ਦੁਰਾਡੇ ਬਦਲੀਆਂ ਕਰਨ ਲਈ ਧਮਕਾਇਆ ਜਾ ਰਿਹਾ ਹੈ l ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈੱਲਫੇਅਰ ਅੈਸੋਸੀਏਸਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਸਮੂਹ ਕਰਮਚਾਰੀਆਂ ਨਾਲ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਨਵੰਬਰ ਨੂੰ ਵੀ ਸਮੂਹ ਮੁਲਾਜ਼ਮਾਂ ਨੇ ਮੀਟਿੰਗ ਕਰਕੇ ਵਿਭਾਗ ਇਸ ਸੰਬੰਧੀ ਬੇਨਤੀ ਪੱਤਰ ਭੇਜਿਆ ਸੀ ਪ੍ਰੰਤੂ ਵਿਭਾਗ ਵੱਲੋਂ ਅਜੇ ਤੱਕ ਇਸ ਸੰਬੰਧੀ ਕੋਈ ਮੀਟਿੰਗ ਜਾਂ ਜਵਾਬ ਨਹੀਂ ਦਿੱਤਾ ਗਿਆ l ਸਮੂਹ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਈ ਮੇਲ ਭੇਜ ਕੇ ਇਸ ਸੰਬੰਧੀ ਨਿੱਜੀ ਦਾਖਲ ਦੇ ਕੇ ਮੁਲਾਜ਼ਮ ਅਤੇ ਲੋਕ ਪੱਖੀ ਫੈਸਲਾ ਲੈਣ ਲਈ ਬੇਨਤੀ ਕੀਤੀ l

 

Related Articles

Leave a Reply

Your email address will not be published. Required fields are marked *

Back to top button