ਖਾਣ ਪੀਣ ਦੀਆ ਵਸਤਾਂ ਤਿਆਰ ਕਰਨ ਵਾਲੀ ਫਰਮ ਤੇ ਸਿਹਤ ਵਿਭਾਗ ਦਾ ਛਾਪਾ

ਮੌਕੇ ਤੇ ਹੀ 400 ਲਿਟਰ ਦੇ ਕਰੀਬ ਦੁੱਧ ਨਸ਼ਟ ਕਰਵਾਇਆ

ਲੁਧਿਆਣਾ 8 ਨਵੰਬਰ 2023 (ਅੰਸ਼ੁਲ ਬਾਂਸਲ): ਦੀਵਾਲੀ ਦੇ ਤਿਓਹਾਰ ਨੂੰ ਮੱਦੇਨਜਰ ਰੱਖਦੇ ਹੋਏ ਅਤੇ ਲੋਕਾਂ ਨੁੰ ਖਾਣ ਪੀਣ ਦੀਆਂ ਸਾਫ ਸੁਥਰੀਆ ਵਸਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਫੂਡ ਕਮਿਸ਼ਨਰ ਪੰਜਾਬ ਡਾ ਅਭਿਨਵ ਤ੍ਰਿਖਾ ਦੀਆਂ ਹਦਾਇਤਾ ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕਮ ਸਿਵਲ ਸਰਜਨ ਲੁਧਿਆਣਾ ਡਾ ਹਿਤਿੰਦਰ ਕੌਰ ਦੀ ਅਗਵਾਈ ਹੇਠ ਜਿਲਾ ਸਿਹਤ ਅਫਸਰ ਡਾ ਰਿਪੂਦਮਨ ਕੌਰ ਵੱਲੋ ਆਪਣੀ ਫੂਡ ਟੀਮ ਸਮੇਤ ਬਸੰਤ ਐਵੂਨਿਓ ਇਲਾਕੇ ਵਿਚ ਮਾੜੇ ਹਲਾਤਾ ਵਿਚ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੀ ਫਰਮ ਤੇ ਸਿਹਤ ਵਿਭਾਗ ਵੱਲੋ ਛਾਪਾ ਮਾਰਿਆ ਗਿਆ ਅਤੇ ਮੌਕੇ ਤੇ ਹੀ ਪਨੀਰ, ਦਹੀ ਅਤੇ ਮੱਖਣ ਦਾ ਸੈਪਲ ਭਰਿਆ ਗਿਆ।ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਜਿਲਾ ਸਿਹਤ ਅਫਸਰ ਡਾ ਰਿਪੂਦਮਨ ਕੌਰ ਨੇ ਦੱਸਿਆ ਕਿ ਉਨਾ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿਚ ਪਨੀਰ ਅਤੇ ਹੋਰ ਖਾਣ ਦੀਆ ਵਸਤਾਂ ਮਾੜੇ ਹਲਾਤਾ ਵਿਚ ਤਿਆਰ ਕੀਤੀਆ ਜਾ ਰਹੀਆ ਸਨ।ਇਸ ਉਪਰੰਤ ਉਨਾ ਟੀਮ ਜਿਸ ਵਿਚ ਫੂਡ ਸੇਫਟੀ ਅਫਸਰ ਲਵਦੀਪ ਸਿੰਘ, ਸਤਵਿੰਦਰ ਸਿੰਘ ਅਤੇ ਮਨੀਸ਼ ਕੁਮਾਰ ਸ਼ਾਮਿਲ ਸਨ ਵੱਲੋ ਇਸ ਥਾਂ ਤੇ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਪਾਇਆ ਗਿਆ ਕਿ ਸਾਫ ਸਫਾਈ ਦੇ ਬਹੁਤ ਹੀ ਮਾੜੇ ਹਲਾਤ ਸਨ ਅਤੇ ਇਨਾ ਹਲਾਤਾਂ ਵਿਚ ਹੀ ਸਮਾਨ ਤਿਆਰ ਕੀਤਾ ਜਾ ਰਿਹਾ ਸੀ। ਉਨਾ ਦੱਸਿਆ ਕਿ ਉਨਾ ਦੀ ਟੀਮ ਵੱਲੋ ਮਾੜੇ ਹਲਾਤਾਂ ਵਿਚ ਪਿਆ ਹੋਇਆ ਕਰੀਬ 400 ਲਿਟਰ ਦੁੱਧ ਮੋਕੇ ਤੇ ਹੀ ਨਸ਼ਟ ਕਰਵਾਇਆ ਗਿਆ ਅਤੇ ਅਨ—ਹਾਈਜੀਨਿਕ ਚਲਾਨ ਕੱਟਿਆ ਗਿਆ।ਉਨਾ ਦੱਸਿਆ ਕਿ ਇਸ ਮੌਕੇ ਤੇ ਉਨਾ ਨੇ ਪੁਲਿਸ ਚੌਕੀ ਬਸੰਤ ਐਵੀਨਿਓ ਦੇ ਪੁਲਿਸ ਮੁਲਾਜਮਾਂ ਦੀ ਹਾਜਰੀ ਵਿਚ ਉਕਤ ਫਰਮ ਦੇ ਮਾਲਕ ਨੂੰ ਬੁਲਾਇਆ ਗਿਆ ਪਰ ਉਹ ਹਾਜਰ ਨਹੀ ਹੋਇਆ ਅਤੇ ਨਾ ਹੀ ਉਨਾਂ ਦੇ ਕਰਿੰਦੇ ਮੋਕੇ ਤੇ ਫੂਡ ਸੇਫਟੀ ਦਾ ਲਾਇਸੰਸ ਪੇਸ਼ ਕਰ ਸਕੇ।ਉਨਾ ਦੱਸਿਆ ਕਿ ਸੈਪਲਾਂ ਦੀ ਰਿਪੋਰਟ ਆਉਣ ਤੋ ਬਾਅਦ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਖਾਣ ਪੀਣ ਦੀਆਂ ਚੀਜਾਂ ਵਿਚ ਗੁਣਵੱਤਾ ਲਿਆਉਣ ਦੇ ਲਈ ਸਮੇ ਸਮੇ ਸਿਰ ਖਾਧ ਪਦਾਰਥਾਂ ਦੇ ਸੈਪਲ ਭਰੇ ਜਾਂਦੇ ਹਨ ਅਤੇ ਭਵਿੱਖ ਵਿਚ ਵੀ ਇਸ ਤਰਾਂ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆ ਅਤੇ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button