ਰਤਨ ਸਿੰਘ ਕਾਕੜ ਕਲਾਂ ਨੇ ਦਾਣਾ ਮੰਡੀ ਸ਼ਾਹਕੋਟ ਵਿਖੇ ਝੋਨੇ ਦੀ ਖ੍ਰੀਦ ਕਰਵਾਈ ਸ਼ੁਰੂ

ਸ਼ਾਹਕੋਟ, 4 ਅਕਤੂਬਰ (ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ) ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਦਾਣਾ ਮੰਡੀ ਸ਼ਾਹਕੋਟ ਵਿਖੇ ਬੁੱਧਵਾਰ ਨੂੰ ਰਤਨ ਸਿੰਘ ਕਾਕੜ ਕਲਾਂ ਇੰਚਾਰਜ਼ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਵੱਲੋਂ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਸਭ ਤੋਂ ਪਹਿਲੀ ਬੋਲੀ ਰਿਤਸ਼ ਟ੍ਰੇਡਿੰਗ ਕੰਪਨੀ ਸ਼ਾਹਕੋਟ ਦੀ ਆੜਤ ਤੋਂ ਕਿਸਾਨ ਹਰਜਿੰਦਰ ਸਿੰਘ ਪੁੱਤਰ ਨੰਦ ਸਿੰਘ ਵਾਸੀ ਬਾਗਪੁਰ ਦੀ ਢੇਰੀ ਦੀ ਹੋਈ, ਜਿਸ ਦੀ ਖ੍ਰੀਦ ਪੰਜਾਬ ਵੇਅਰ ਹਾਊਸ ਖ੍ਰੀਦ ਏਜੰਸੀ ਵੱਲੋਂ ਕੀਤੀ ਗਈ। ਇਸ ਮੌਕੇ ਆੜ੍ਹਤੀਆਂ ਵੱਲੋਂ ਰਤਨ ਸਿੰਘ ਕਾਕੜ ਕਲਾਂ ਦਾ ਲੱਡੂਆਂ ਨਾਲ ਮੁੰਹ ਮਿੱਠਾ ਕਰਵਾਇਆ ਗਿਆ ਤੇ ਸਾਰਿਆ ਨੂੰ ਲੱਡੂ ਵੰਡੇ ਗਏ। ਇਸ ਮੌਕੇ ਰਤਨ ਸਿੰਘ ਕਾਕੜ ਕਲਾਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾ ਅਨੁਸਾਰ ਝੋਨੇ ਦੀ ਖ੍ਰੀਦ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਝੋਨੇ ਦੀ ਖ੍ਰੀਦ ਸ਼ੁਰੂ ਹੋਣ ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤਜਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ ਨੇ ਕਿਹਾ ਕਿ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਪੈਂਦੀਆਂ ਕੁੱਲ 11 ਮੰਡੀਆਂ ਵਿੱਚ ਸਾਰੇ ਲੋੜੀਦੇ ਪ੍ਰਬੰਧਕ ਕੀਤੇ ਗਏ ਹਨ ਅਤੇ ਜਲਦ ਹੀ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖ੍ਰੀਦ ਸ਼ੁਰੂ ਹੋ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਸ਼ਾਹਕੋਟ, ਤਜਿੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਸ਼ਾਹਕੋਟ, ਪਵਨ ਅਗਰਵਾਲ ਪ੍ਰਧਾਨ ਕੱਚਾ ਆੜ੍ਹਤੀਆਂ ਐਸੋਸੀਏਸ਼ਨ ਸ਼ਾਹਕੋਟ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਬਲਜਿੰਦਰ ਸਿੰਘ ਖਿੰਡਾ ਸੀਨੀਅਰ ਆਗੂ ‘ਆਪ’, ਬੂਟਾ ਸਿੰਘ ਕਲਸੀ ਸੀਨੀਅਰ ਆਗੂ ‘ਆਪ’, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ ‘ਆਪ’. ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ., ਮਦਨ ਲਾਲ ਅਰੋੜਾ ਪ੍ਰਾਪਰਟੀ ਡੀਲਰ, ਰਮੇਸ਼ ਹੰਸ ਸੀਨੀਅਰ ਆਗੂ ‘ਆਪ’, ਆਸ਼ੀਸ਼ ਅਗਰਵਾਲ ਸੀਨੀਅਰ ਯੂਥ ਆਗੂ’ ਆਪ’, ਪਰਮਜੀਤ ਸਿੰਘ ਪੰਮਾ, ਸੁੱਖਾ ਢੇਸੀ ‘ਆਪ’ ਆਗੂ, ਰਣਜੀਤ ਸਿੰਘ ਰਾਣਾ ਪੀ.ਏ., ਪਾਲਾ ਪੀ.ਏ., ਪਵਨ ਮਿੱਤਲ, ਸੰਜੇ ਗੁਪਤਾ, ਮਨਜੀਤ ਸਿੰਘ, ਦਵਾਂਕਰ ਗੁਪਤਾ, ਯਸ਼ਪਾਲ ਗੁਪਤਾ, ਕਮਲੇਸ਼ ਮਿੱਤਲ, ਜੀਵਨ ਦਾਸ ਗੁਪਤਾ, ਮੋਹਿਤ ਜਿੰਦਲ, ਕ੍ਰਿਸ਼ਨ ਲਾਲ ਗਾਬਾ, ਸੰਜੀਵ ਗੁਪਤਾ, ਕਪਿਤ ਗੁਪਤਾ, ਅਨਿਲ ਕੁਮਾਰ ਅਗਰਵਾਲ, ਪੰਕਜ ਗੁੁਪਤਾ, ਸ਼ਾਮ ਲਾਲ ਮੰਡੀ ਸੁਪਰਵਾਈਜ਼ਰ, ਅਮਨਦੀਪ ਸਿੰਘ ਆਕਸ਼ਨ ਰਿਕਾਰਡਰ, ਤਰਸੇਮ ਲਾਲ ਲਸੂੜੀ, ਗਗਨਦੀਪ ਸਿੰਘ ਮੱਟੂ, ਮੰਗਤ ਸਿੰਘ ਮੰਗੀ, ਰਮਨ, ਗੁਰਸ਼ਰਨਜੀਤ ਸਿੰਘ ਬਧੇਸ਼ਾ, ਮਨਵੀਰ ਸਿੰਘ ਆਦਿ ਸਮੇਤ ਵੱਖ-ਵੱਖ ਖ੍ਰੀਦ ਏਜੰਸੀਆਂ ਦੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।


