ਪਵਨ ਵਿਨਾਇਕ ਖਿਉ ਵਾਲਾ ਹਲਕਾ ਜਲਾਲਾਬਾਦ ਦਾ ਬਲਾਕ ਪ੍ਰਧਾਨ ਨਿਯੁਕਤ, ਪਾਰਟੀ ਵੱਲੋਂ ਆਮ ਪਰਿਵਾਰਾਂ ਦੇ ਨੌਜਵਾਨਾਂ ਦੀ ਮੇਹਨਤ ਦਾ ਮੁੱਲ ਪਾਉਣਾ ਬੜੇ ਮਾਣ ਵਾਲੀ ਗੱਲ-ਪਵਨ ਵਿਨਾਇਕ
ਸਿਆਸਤ ਦੀਆਂ ਪੁਲੰਘਾਂ ਚੋਂ ਛੋਟੇ ਉਮਰੇ ਇੱਕ ਵੱਖਰਾ ਮੁਕਾਮ ਹਾਸਿਲ ਕਰਨ ਵਾਲਾ ਨਿਧੜਕ ਨੌਜਵਾਨ ਆਗੂ

ਜਲਾਲਾਬਾਦ,16ਅਕਤੂਬਰ (ਪ੍ਰਦੀਪ ਸਿੰਘ-ਬਿੱਟੂ): ਬੀਤੇ ਦਿਨੀਂ ਆਮ ਆਦਮੀ ਪਾਰਟੀ ਪਾਰਟੀ ਵੱਲੋਂ ਬਲਾਕ ਕਮੇਟੀਆਂ ਨੂੰ ਭੰਗ ਕਰਕੇ ਨਵੀਂ ਬਲਾਕ ਕਮੇਟੀਆਂ ਦਾ ਗਠਨ ਕੀਤਾ ਗਿਆ। ਜਿਸ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੰਮੇਵਾਰੀ ਦਿੰਦੇ ਹੋਏ ਹਲਕਾ ਜਲਾਲਾਬਾਦ ਦੀ ਸਿਆਸਤ ਦੀਆਂ ਪੁਲੰਘਾਂ ਚੋਂ ਛੋਟੇ ਉਮਰੇ ਨੇ ਇੱਕ ਵੱਖਰਾ ਮੁਕਾਮ ਹਾਸਿਲ ਕਰਨ ਵਾਲੇ ਨੌਜਵਾਨ ਆਗੂ ਪਵਨ ਵਿਨਾਇਕ (ਖਿਉ ਵਾਲੀ) ਨੂੰ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਆਮ ਆਦਮੀ ਪਾਰਟੀ ਵੱਲੋ ਬਲਾਕ ਪ੍ਰਧਾਨ ਨਿਯੁਕਤ ਕਰਨ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਨਵ-ਯੁਕਤ ਹਲਕਾ ਜਲਾਲਾਬਾਦ ਦੇ ਬਲਾਕ ਪ੍ਰਧਾਨ ਪਵਨ ਵਿਨਾਇਕ ਨੇ ਪਾਰਟੀ ਹਾਈਕਮਾਂਡ ਅਤੇ ਖਾਸਕਰ ਜਲਾਲਾਬਾਦ ਐਮ.ਐਲ.ਏ ਜਗਦੀਪ ਕੰਬੋਜ ਗੋਲਡੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਆਮ ਪਰਿਵਾਰਾਂ ਦੇ ਨੌਜਵਾਨਾਂ ਦੀ ਮੇਹਨਤ ਦਾ ਮੁੱਲ ਪਾਉਣਾ ਬੜੇ ਮਾਣ ਤੇ ਫਖਰ ਵਾਲੀ ਗੱਲ ਐ । ਮੈ ਵਿਸ਼ਵਾਸ ਦਿਵਾਉਦਾ ਹਾਂ ਕਿ ਪਾਰਟੀ ਵੱਲੋਂ ਦਿੱਤੀ ਗਈ ਆਹਿਮ ਜੁੰਮੇਵਾਰੀ ਤਨ ਮਨ ਨਾਲ ਨਿਭਾਂਗਾਂ ਅਤੇ ਪਾਰਟੀ ਦੀ ਚੜਦੀ ਕਲਾ ਲਈ ਹਮੇਸ਼ਾ ਯਤਨਸ਼ੀਲ ਤੇ ਤੱਤਪਰ ਰਹਾਂਗਾ। ਇਹ ਵੀ ਜਿਕਰ੍ਯੋਗ ਹੈ ਕਿ ਪਵਨ ਵਿਨਾਇਕ ਜਗਦੀਪ ਕੰਬੋਜ ਗੋਲਡੀ ਦੀ ਟੀਮ ਦਾ ਅਹਿਮ ਹਿੱਸਾ ਹੈ ਅਤੇ ਜਿਸ ਵਿੱਚ ਪਵਨ ਵਿਨਾਇਕ ਵੱਲੋ ਜਲਾਲਾਬਾਦ ਚੋਣਾਂ ਵਿੱਚ ਜਗਦੀਪ ਕੰਬੋਜ ਗੋਲਡੀ ਦੀ ਜਿੱਤ ਵਿਚ ਅਹਿਮ ਯੋਗਦਾਨ ਤੋਂ ਇਲਾਵਾ ਜਦ ਗੋਲਡੀ ਕੰਬੋਜ ਨੇ ਜਲਾਲਾਬਾਦ ਦੀ ਸਿਆਸਤ ਵਿੱਚ ਸਰਗਰਮ ਹੋਏ ਸਨ ਤਾਂ ਪਵਨ ਵਿਨਾਇਕ ਨਿਧੱੜਕ ਨੌਜਵਾਨ ਵਰਗ ਚੋਂ ਹਮੇਸ਼ਾਂ ਮੂਹਰਲੀ ਕਤਾਰ ਖੜੇ ਮਿਲੇ। ਔਖੇ ਸਮੇਂ ਦੇ ਦੌਰਾਨ ਵੀ ਬਹੁਤ ਮੇਹਨਤ ਕਰ ਜਗਦੀਪ ਕੰਬੋਜ ਗੋਲਡੀ ਦਾ ਸਾਥ ਦਿੱਤਾ। ਪਵਨ ਵਿਨਾਇਕ ਨੂੰ ਹਲਕਾ ਜਲਾਲਾਬਾਦ ਦਾ ਪ੍ਰਧਾਨ ਨਿਯੁਕਤ ਹੋਣ ਤੇ ਹਲਕੇ ਦੇ ਵਰਕਰਾਂ ਵਿੱਚ ਖੁਸੀ ਦੀ ਲਹਿਰ ਐ ਅਤੇ ਪਵਨ ਵਿਨਾਇਕ ਦੇ ਗ੍ਰਹਿ ਵਿਖੇ ਪਾਹੁੰਚ ਕੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।



