ਨਵਰਾਤਰੇ ਦੇ ਸ਼ੁੱਭ ਦਿਹਾੜੇ ਤੇ ਲਗਾਇਆ ਖੀਰ ਦਾ ਲੰਗਰ

ਲੁਧਿਆਣਾ, (ਵਿਜੇ ਭਾਂਬਰੀ): ਨਵਰਾਤਰੇ ਦੇ ਸ਼ੁੱਭ ਦਿਹਾੜੇ ਸਥਾਨਕ ਫੌਜੀ ਮਹੱਲਾ, ਫਿਰੋਜਪੁਰ ਰੇਲਵੇ ਲਾਈਨਜ਼ ਨੇੜੇ, ਝਾਂਸਲ ਕਲੀਨਿਕ ਦੇ ਪ੍ਰਬੰਧਕਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸੰਗਤਾਂ ਲਈ ਖੀਰ ਦਾ ਖੁੱਲ੍ਹਾ ਲੰਗਰ ਲਗਾਇਆ ਗਿਆ। ਦੱਸ ਦਈਏ ਕਿ ਇਹਨਾਂ ਵਲੋਂ ਇਸ ਤੋਂ ਇਲਾਵਾ ਲੋਕ ਭਲਾਈ ਕੰਮ, ਮੁਫਤ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ। ਇਸ ਸਬੰਧ ਵਿੱਚ ਡਾਕਟਰ ਬਲਜੀਤ ਸਿੰਘ ਝਾਂਸਲ ਨੇ ਦੱਸਿਆ ਇਹ ਲੋਕ ਭਲਾਈ ਕੰਮਾਂ ਵਿੱਚ ਇਲਾਕਾ ਵਾਸੀਆਂ ਵੱਲੋਂ ਪੂਰਾ ਸਮਰਥਨ ਦਿੱਤਾ ਜਾਂਦਾ ਹੈ । ਇਸ ਜਗ੍ਹਾਂ ਹਫਤਾਵਾਰੀ ਸ਼ੁਗਰ, ਫਲਵੈਰੀ ਦੇ ਇਲਾਜ ਲਈ ਮੁਫਤ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ। ਇਸ ਮੌਕੇ ਮੇਵਾ ਸਿੰਘ, ਵੈਦ ਪ੍ਰਕਾਸ਼ ਹਰਵਿੰਦਰ ਸਿੰਘ, ਜਸਵੰਤ ਸਿੰਘ, ਸੁਖਬੀਰ ਸਿੰਘ, ਹੰਸਤ ਝਾਂਸਲ, ਪ੍ਰਭੁਜੋਤ ਕੌਰ, ਓਂਕਾਰ ਸਿੰਘ, ਮੋਹਿਤ ਕੁਮਾਰ, ਰਿੰਪੀ ਅਰੋੜਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।



