ਕੰਮ ਦੇ ਘੰਟੇ ਵਧਾ ਕੇ 8 ਤੋਂ 12 ਘੰਟੇ ਕਰਨ ਵਾਲਾ ਨੋਟੀਫਿਕੇਸ਼ਨ ਰੱਦ ਨਾ ਹੋਇਆ ਤਾਂ ਮਨਰੇਗਾ ਮਜਦੂਰ ਯੂਨੀਅਨ ਵਿੱਢੇਗੀ ਤਿੱਖਾ ਸੰਘਰਸ਼- ਅਮਰ ਚੰਦ ਜਿਲਾ ਪ੍ਰਧਾਨ

ਫਾਜਿਲਕਾ,09 ਅਕਤੂਬਰ (ਪ੍ਰਦੀਪ ਸਿੰਘ ਬਿੱਟੂ): ਜਿਲਾ ਫਾਜਿਲਕਾ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਰੇਗਾ ਯੂਨੀਅਨ ਦੇ ਜਿਲਾ ਪ੍ਰਧਾਨ ਅਮਰ ਚੰਦ ਨੇ ਪੇਂਡੂ ਮਨਰੇਗਾ ਮਜਦੂਰਾਂ ਨੇ ਪੰਜਾਬ ਸਰਕਾਰ ਦੀਆਂ ਮਜਦੂਰ ਵਿਰੋਧੀ ਨੀਤੀਆਂ ਤੇ ਚਾਨਣਾ ਪਾਇਆ ਅਤੇ ਮਨਰੇਗਾ ਮਜਦੂਰਾਂ ਅਤੇ ਨਿਰਮਾਣ ਮਜਦੂਰ ਦੇ ਬੱਚਿਆਂ ਦੇ ਵਜ਼ੀਫੇ ਅਤੇ ਹੋਰ ਦੁਰਘਟਨਾਵਾਂ ਦੇ ਮੁਆਵਜੇ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਕੰਮ ਦੇ ਘੰਟੇ 8 ਘੰਟੇ ਤੋਂ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ‘ਤੇ ਪੰਜਾਬ ਸਰਕਾਰ ਦੀ ਪੂਰੀ ਤਰਾਂ ਨਿਖੇਧੀ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ 12 ਘੰਟੇ ਦਾ ਨੋਟੀਫਿਕੇਸ਼ਨ ਛੇਤੀ ਤੋਂ ਛੇਤੀ ਰੱਦ ਨਾ ਕੀਤਾ ਤਾਂ ਮਨਰੇਗਾ ਮਜਦੂਰ ਯੂਨੀਅਨ ਵੱਲੋਂ ਸੰਘਰਸ਼ ਹੋਰ ਤਿੱਖਾ ਕਰਕੇ ਉਲੀਕਿਆ ਜਾਵੇਗਾ। ਜਿਲਾ ਫਾਜਿਲਕਾ ਚੋਂ ਮਨਰੇਗਾ ਮਜਦੂਰ ਯੂਨੀਅਨ ਵੱਲੋਂ 16 ਤਾਰੀਕ ਦਿਨ ਸੋਮਵਾਰ ਨੂੰ ਅੰਤਰਰਾਸਟਰੀ ਪੇਂਡੂ ਮਹਿਲਾ ਦਿਵਸ ਵੀ ਮਨਰੇਗਾ ਮਜਦੂਰ ਮਹਿਲਾਵਾਂ ਵੱਲੋਂ ਪੈਦਲ ਸਾਂਤ ਮਈ ਰੋਸ ਮਾਰਚ ਪ੍ਰਦਰਸ਼ਨ ਕਰਕੇ ਮਨਾਇਆ ਜਾਵੇਗਾ। ਇਹ ਸਾਂਤਮਈ ਪੈਦਲ ਰੋਸ ਮਾਰਚ ਪ੍ਰਤਾਪ ਬਾਗ ਤੋਂ ਸੁਰੂ ਹੋ ਕੇ ,ਸਾਸ਼ਤਰੀ ਚੌਕ, ਘੰਟਾਘਰ ਤੋਂ ਹੁੰਦਾ ਹੋਇਆ ,ਗਾਊਸਾਲਾ ਰੋੜ ਤੇ ਬੱਤੀਆਂ ਵਾਲਾ ਚੌਂਕ ਤੋਂ ਡੀ ਸੀ ਕੰਪਲੈਕਸ ਦੇ ਗੇਟ ਰੋੜ ਜਾਮ ਕਰੇਗਾ। ਇਸ ਮੌਕੇ ਮਨਰੇਗਾ ਮਜਦੂਰ ਯੂਨੀਅਨ ਆਹੁਦੇਦਾਰ ਵੱਲੋਂ ਦੂਸਰੀ ਇਹ ਵੀ ਆਹਿਮ ਜਾਣਕਾਰੀ ਦਿੰਦਿਆ ਕਿਹਾ ਕਿ ਜੇਕਰ ਜਿਲਾ ਦੇ ਡਿਪਟੀ ਕਮਿਸ਼ਨਰ ਸਾਹਿਬ ਜਾਂ ਏ ਡੀ ਸੀ ਸਾਹਿਬ ਜਾਂ ਐਸ ਡੀ ਐਮ ਸਾਹਿਬ ਪ੍ਰਤਾਪ ਬਾਗ ਵਿਖੇ ਪਾਹੁੰਚ ਕੇ ਵੀ ਸਾਡੀਆਂ ਮੰਗਾਂ ਅਤੇ ਮੁਸ਼ਕਿਲ ਸੁਣ ਕੇ ਮੰਗ ਪੱਤਰ ਲੈ ਸਕਦਾ ਹੈ। ਸਾਡਾ ਮਕਸਦ ਆਮ ਪਬਲਿਕ ਨੂੰ ਖੱਜਲ ਖੁਆਰ ਕਰਨਾ ਨਹੀ। ਇਹ ਤਾਂ ਜਿਲਾ ਪ੍ਰਸ਼ਾਸਨ ਦੇ ਹੱਥ ਵਿੱਚ ਐ । ਇਸ ਮੌਕੇ ਚੇਅਰਮੈਨ ਬਿੱਟੂ ਚਿਮਨੇ ਵਾਲਾ, ਇਕਬਾਲ ਸਿੰਘ ਬਲਾਕ ਪ੍ਰਧਾਨ ਅਰਨੀਵਾਲਾ, ਕੈਲਾਸ਼ ਰਾਣੀ ਬਲਾਕ ਪ੍ਰਧਾਨ ਫਾਜਿਲਕਾ ,ਪ੍ਰਧਾਨ ਕ੍ਰਿਸ਼ਨਾ ਰਾਣੀ ਮਾਹੂਆਣਾ ਬਲਾਕ ਪ੍ਰਧਾਨ ਅਰਨੀਵਾਲਾ, ਮਨਰੇਗਾ ਪ੍ਰਧਾਨ ਰਾਕੇਸ਼ ਸਜਰਾਣਾ,ਸੁਰਿੰਦਰ ਸਿੰਘ,ਮੰਨੂ ਰਾਣੀ ਬਲਾਕ ਪ੍ਰਧਾਨ ਅਬੋਹਰ , ਇਕਾਈ ਪ੍ਰਧਾਨ ਕਮਰਜੀਤ ਸਿੰਘ ਸੈਣੀਆਂ,ਸਰਪੰਚ ਗੁਰਭੇਜ ਟਾਹਲੀਵਾਲਾ ਜੱਟਾਂ,ਇਲਾਵਾ ਸਮੂਹ ਮਨਰੇਗਾ ਆਹੁਦੇਦਾਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button