‘ਆਪ’ ਯੂਥ ਵਿੰਗ ਦੇ ਸੂਬਾ ਪ੍ਰਧਾਨ ਲਾਡੀ ਢੋਂਸ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ
14 ਵਿਧਾਨ ਸਭਾ ਹਲਕਿਆਂ ਦੀ ਮੀਟਿੰਗ ਉਪਰੰਤ ਸੰਧੂ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ

ਲੁਧਿਆਣਾ 9 ਅਕਤੂਬਰ (ਜਸਵੀਰ ਜੱਸੀ, ਦੀਵਾਨ ਸਿੰਘ): ਯੂਥ ਵਿੰਗ ਦੇ ਪੰਜਾਬ ਪ੍ਰਧਾਨ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਲੁਧਿਆਣਾ ਜਿਲ੍ਹੇ ਦੀ ਫੇਰੀ ਦੌਰਾਨ 14 ਵਿਧਾਨ ਸਭਾਵਾਂ ਸਮਰਾਲਾ, ਖੰਨਾ, ਪਾਇਲ, ਰਾਏਕੋਟ, ਜਗਰਾਓ, ਸਾਹਨੇਵਾਲ, ਦਾਖਾ, ਗਿੱਲ, ਦੱਖਣੀ, ਆਤਮ ਨਗਰ, ਕੇਂਦਰੀ, ਉੱਤਰੀ, ਪੂਰਬੀ ਅਤੇ ਪੱਛਮੀ ਦੀ ਮੀਟਿੰਗ ਸਥਾਨਕ ਸਰਕਟ ਹਾਊਸ ਵਿਖੇ ਕੀਤੀ। ਇਸ ਦੌਰਾਨ ਉਨ੍ਹਾਂ ਯੂਥ ਵਿੰਗ ਦੇ ਅਹੁਦੇਦਾਰਾਂ ਤੇ ਵਲੰਟੀਅਰਜ ਦੇ ਪਾਰਟੀ ਦੀ ਮਜ਼ਬੂਤੀ ਬਾਰੇ ਚਰਚਾ ਕੀਤੀ। ਯੂਥ ਵਿੰਗ ਦੀ ਲੀਡਰਸ਼ਿਪ ਵੱਲੋਂ ਜਿਲ੍ਹਾ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸ੍ਰ ਲਾਡੀ ਢੋਂਸ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਪ ਦੇ ਬੁਲਾਰੇ ਪਰਮਬੀਰ ਸਿੰਘ, ਪ੍ਰਧਾਨ ਸੋਨੂੰ ਕਲਿਆਣ , ਸਟੇਟ ਅਤੇ ਜਿਲ੍ਹੇ ਦੀ ਟੀਮ ਹਾਜਰ ਸੀ।



