ਸੁਧਾਰ ਕਲੱਬ ਸ਼ਾਹਕੋਟ ਵੱਲੋਂ ਸ਼੍ਰੀ ਰਾਮ ਲੀਲ੍ਹਾ ਸਬੰਧੀ ਝੰਡੀ ਦੀ ਰਸਮ ਅਦਾ

ਸ਼ਾਹਕੋਟ, 6 ਅਕਤੂਬਰ (ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ): ਦੁਸਹਿਰੇ ਦੇ ਤਿਉਹਾਰ ਸਬੰਧੀ ਸੁਧਾਰ ਕਲੱਬ ਤੇ ਸ਼੍ਰੀ ਰਾਮ ਲੀਲ੍ਹਾ ਡਰਾਮਾਟ੍ਰਿਕ ਕਲੱਬ ਸ਼ਾਹਕੋਟ ਵੱਲੋਂ ਸਵਗਵਾਸੀ ਅਸ਼ਵਨੀ ਢੰਡ ਦੇ ਆਸ਼ੀਰਵਾਦ ਸਦਕਾ ਚੇਅਰਮੈਨ ਤਰਸੇਮ ਮਿੱਤਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਵਾਈਸ ਚੇਅਰਮੈਨ ਧਰਮਵੀਰ ਅਰੋੜਾ, ਪ੍ਰਧਾਨ ਸ਼ੈਂਟੀ ਚਾਵਲਾ, ਸਰਪਰਸਤ ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸਰਪਰਸਤ ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ. ਦੀ ਅਗਵਾਈ ‘ਚ 17 ਅਕਤੂਬਰ ਤੋਂ 25 ਅਕਤੂਬਰ ਤੱਕ ਰਾਮਗੜ੍ਹੀਆਂ ਚੌਂਕ ਸ਼ਾਹਕੋਟ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲ੍ਹਾ ਸਬੰਧੀ ਅੱਜ ਝੰਡੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ ਤੇ ਮੈਂਬਰ ਮਾਤਾ ਰਾਣੀ ਮੰਦਿਰ ਭੀੜਾ ਬਜ਼ਾਰ ਸ਼ਾਹਕੋਟ ਵਿਖੇ ਇਕੱਤਰ ਹੋਏ ਅਤੇ ਝੰਡੀ ਲੈ ਕੇ ਸਾਰੇ ਸ਼ਹਿਰ ਦੀ ਪ੍ਰੀਕਰਮਾਂ ਕਰਦੇ ਰਾਮਗੜ੍ਹੀਆਂ ਚੌਂਕ ਪਹੁੰਚੇ। ਇਸ ਮੌਕੇ ਮਾਤਾ ਰਾਣੀ ਮੰਦਿਰ ਭੀੜਾ ਬਜ਼ਾਰ ਸ਼ਾਹਕੋਟ ਦੇ ਪੰਡਿਤ ਓਮ ਦੱਤ ਸ਼ਰਮਾਂ ਨੇ ਵਿਧੀ ਪੂਰਵਕ ਪੂਜਾ ਕੀਤੀ ਤੇ ਸਵ: ਬਾਬਾ ਰੂਪ ਲਾਲ ਗੁੱਜਰ ਦੇ ਪਰਿਵਾਰ ਵੱਲੋਂ ਪੂਜਾ ਕਰਵਾਈ ਗਈ। ਝੰਡੀ ਪੂਜਨ ਉਪਰੰਤ ਲੱਡੂਆਂ ਅਤੇ ਫਲਾ ਦਾ ਪ੍ਰਸ਼ਾਦਿ ਵੰਡਿਆ ਗਿਆ। ਇਸ ਮੌਕੇ ਕਲੱਬ ਦੇ ਸਰਪਰਸਤ ਸਤੀਸ਼ ਰਿਹਾਨ ਅਤੇ ਪ੍ਰਧਾਨ ਸ਼ੈਂਟੀ ਚਾਵਲਾ ਨੇ ਕਿਹਾ ਕਿ ਸੁਧਾਰ ਕਲੱਬ ਵੱਲੋਂ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲ੍ਹਾ ਡਰਾਮਾਟ੍ਰਿਕ ਕਲੱਬ ਦੀ ਪੇਸ਼ਕਸ਼ ਸ਼੍ਰੀ ਰਾਮ ਲੀਲ੍ਹਾ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ ਅਤੇ ਸੰਗਤਾਂ ਲਈ ਇਸ ਵਾਰ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਮਿੱਕੀ ਰਿਹਾਨ, ਸਹਾਇਕ ਡਾਇਰੈਕਟਰ ਸਨੀ ਪੁਰੀ, ਵਾਈਸ ਪ੍ਰਧਾਨ ਬੱਬਲੂ ਰਿਹਾਨ, ਮਿਊਜਿ਼ਕ ਡਾਇਰੈਕਟਰ ਨਿਤਿਨ ਕੁਮਾਰ, ਜਨਰਲ ਸਕੱਤਰ ਕਮਲ ਸ਼ਰਮਾ, ਖਜ਼ਾਨਚੀ ਰਜਤ ਵਡੈਹਰਾ, ਪ੍ਰੈੱਸ ਸਕੱਤਰ ਸੁਰਿੰਦਰ ਵਿੱਗ, ਸੋਨੀ ਮਹਿਰਾ, ਅੰਕੁਸ਼ ਜੈਨ, ਲਵ ਘਈ, ਬਿੱਟੂ ਸੰਦਲ, ਰਘੂਨਾਥ ਸਹਾਏ, ਡਾ. ਅਰਵਿੰਦਰ ਸਿੰਘ ਰੂਪਰਾ ਸਾਬਕਾ ਐੱਮ.ਸੀ., ਖੱਤਰੀ ਬ੍ਰਦਰਜ਼, ਅਰਸ਼ ਸਾਦਿਕਪੁਰ, ਅਮਨ ਜੌੜਾ, ਪਾਰਸ ਕੁਮਰਾ, ਰਾਜਾ ਭਾਰਦਵਾਜ, ਰਾਜੂ ਮਿੱਤਲ, ਰਾਜਾ ਸੈਦਪੁਰ, ਗੌਰਵ ਸ਼ਰਮਾ, ਹਰਜਿੰਦਰ ਸਿੰਘ ਰੂਪਰਾ, ਕੁਲਵਿੰਦਰ ਗੁੱਜਰ, ਰਾਕੇਸ਼ ਕੁਮਾਰ, ਰਾਜੂ ਬਹਿਲ, ਬੰਟੀ ਕੁਮਰਾ, ਗੌਰਵ ਮੱਕੜ, ਮਨੋਜ ਅਰੋੜਾ, ਰੂਪ ਲਾਲ ਸ਼ਰਮਾਂ, ਨਵਨੀਤ ਸਿੰਘ ਸਹੋਤਾ, ਸੁਰਿੰਦਰ ਸੋਬਤੀ, ਰਾਕੇਸ਼ ਗੋਸਾਈ, ਬੰਟੀ ਬੱਠਲਾ, ਜਸ਼ਨ ਸਾਦਿਕਪੁਰ, ਗੁਰਦੀਪ ਸਿੰਘ ਗਰੇਵਾਲ, ਸਰਬਜੀਤ ਸਿੰਘ ਸਾਬੀ ਉਦਾਸੀ, ਦੀਪਕ ਅਰੋੜਾ, ਅਰੁਣ ਅਰੋੜਾ, ਸੰਜੀਵ ਅਰੋੜਾ, ਤਰਨਦੀਪ ਸਿੰਘ ਰੂਬੀ, ਪੁਲਕਿਤ ਮਿੱਤਲ, ਸੋਨਾ ਢੋਲੀ, ਰਾਮੇਸ਼ ਗੋਸਾਈ, ਮੁਨੀਸ਼, ਕ੍ਰਿਸ਼ਨ, ਵਿੱਕੀ ਪੁਰੀ, ਤੋਤਾ, ਗੁਰਪ੍ਰੀਤ ਸਿੰਘ, ਹਰਸ਼ ਸਾਦਿਕਪੁਰ, ਪਰਮ ਸਾਦਿਕਪੁਰ, ਅਮਨ ਸਾਦਿਕਪੁਰ, ਵਿੱਕੀ ਧੀਰ, ਰਜਿੰਦਰ ਕੁਮਾਰ, ਸੁੱਚਾ ਗਿੱਲ, ਜਗਦੀਸ਼ ਚਾਵਲਾ, ਸਾਹਿਲ ਪੁਰੀ, ਸ਼ੁਭਮ ਅਰੋੜਾ ਆਦਿ ਸਮੇਤ ਸ਼੍ਰੀ ਰਾਮਾ ਮੰਦਿਰ ਕਮੇਟੀ, ਸ਼੍ਰੀ ਬਾਲ ਗਣੇਸ਼ ਕਲੱਬ, ਸ਼੍ਰੀ ਸਾਂਈ ਧਾਮ ਮੰਦਿਰ ਕਮੇਟੀ, ਕਸ਼ੱਤ੍ਰੀਆ ਟਾਂਕ ਸਭਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।



