ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਦੀ ਮਹੀਨਾਵਾਰ ਮੀਟਿੰਗ ਕਰਵਾਈ ਗਈ
ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ਤੇ ਕੀਤਾ ਵਿਚਾਰ ਵਟਾਂਦਰਾ

ਲੁਧਿਆਣਾ (ਵਿਜੇ ਭਾਂਬਰੀ,ਜਸਵੀਰ ਜੱਸੀ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸ਼ਿਮਲਾਪੁਰੀ ਬਲਾਕ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਿਮਲਾਪੁਰੀ ਵਿਖੇ ਕਰਵਾਈ ਗਈ ਜਿਸ ਵਿੱਚ ਸੀਐਮਸੀ ਪ੍ਰਮੋਸ਼ਨ ਟੀਮ ਨੇ ਸ਼ਿਮਲਾਪੁਰੀ ਲੁਧਿਆਣਾ ਵਿੱਚ ਐਮ.ਪੀ.ਏ.ਪੀ ਬਲਾਕ ਸ਼ਿਮਲਾਪੁਰੀ ਮੀਟਿੰਗ ਦਾ ਆਯੋਜਨ ਕੀਤਾ। ਡਾ ਦੀਪਕ ਜੈਨ ਓਨਕੋ ਸਰਜਨ, ਸ਼੍ਰੀ ਅਤੁਲ ਸਰੋਏ ਗਲੋਬਲ ਸਰਜਰੀ ਅਤੇ ਪ੍ਰਮੋਸ਼ਨ ਟੀਮ ਸੀ.ਐਮ.ਸੀ ਤੋਂ ਸੰਦੀਪ ਭਾਰਦਵਾਜ ਨੇ ਆਪਣੇ ਕੀਮਤੀ ਲੈਕਚਰ ਦਿੱਤੇ। ਬਲਾਕ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਸੀ.ਐਮ.ਸੀ ਹਸਪਤਾਲ ਲੁਧਿਆਣਾ ਤੋਂ
ਸ਼ਿਮਲਾਪੁਰੀ ਬਲਾਕ ਦੇ ਮੈਂਬਰਾਂ ਨੂੰ ਸੀਐਮਈ ਭਾਗੀਦਾਰਾਂ ਦਾ ਸਰਟੀਫਿਕੇਟ ਦਿੱਤਾ ਗਿਆ।ਇਸ ਮੀਟਿੰਗ ਦੌਰਾਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਪ੍ਰਧਾਨ ਡਾ. ਨਿਰਮਲ ਸਿੰਘ ਚੀਮਾ, ਚੇਅਰਮੈਨ ਡਾ. ਮਲਕੀਤ ਸਿੰਘ, ਸਟੇਟ ਪ੍ਰੈਸ ਸਕੱਤਰ ਡਾ. ਰਾਜੇਸ਼ ਰਾਜੂ, ਸੈਕਟਰੀ ਡਾ. ਰਾਜਵਿੰਦਰ ਸਿੰਘ, ਕੇਸ਼ੀਅਰ ਡਾਂ ਬਲਜਿੰਦਰ ਸਿੰਘ ਰਾੜਾ, ਉਪ ਪ੍ਰਧਾਨ ਡਾ. ਭਗਵਾਨ ਸਿੰਘ ਤੇ ਹੋਰ ਐਸੋਸੀਏਸ਼ਨ ਦੇ 85 ਮੈਂਬਰ ਮੌਜੂਦ ਸਨ।



