ਸਨੌਰ ਗੁਗਾ ਮਾੜੀ ਮੰਦਰ ਵਿੱਚ ਖਾਟੂ ਸ਼ਾਮ ਸੇਵਕ ਮੰਡਲ ਵੱਲੋਂ ਗਰੀਬ ਕੁੜੀਆਂ ਦੇ ਵਿਆਹ ਅਤੇ ਮੂਰਤੀ ਸਥਾਪਨਾ ਸਮਾਰੋਹ ਦਾ ਆਯੋਜਨ
ਗਰੀਬ ਅਤੇ ਜ਼ਰੂਰਤਮੰਦ ਕੁੜੀਆਂ ਦੀ ਸ਼ਾਦੀ, ਮੂਰਤੀ ਸਥਾਪਨਾ ਤੇ ਸ਼ਾਨਦਾਰ ਜਾਗਰਨ — ਦੂਰ-ਦੂਰ ਤੋਂ ਕਲਾਕਾਰਾਂ ਨੇ ਲਗਾਈ ਹਾਜ਼ਰੀ

ਸਨੌਰ: ਗੁਗਾ ਮਾੜੀ ਮੰਦਰ ਪ੍ਰੰਗਣ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਖਾਟੂ ਸ਼ਾਮ ਸੇਵਕ ਮੰਡਲ ਵੱਲੋਂ ਇੱਕ ਵਿਸ਼ਾਲ ਧਾਰਮਿਕ ਅਤੇ ਸਮਾਜਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪਵਿੱਤਰ ਮੌਕੇ ‘ਤੇ ਮੰਡਲ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਵਾਏ ਗਏ, ਜਿਸ ਨਾਲ ਕਈ ਪਰਿਵਾਰਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀਆਂ ਲਹਿਰਾਂ ਦੌੜ ਪਈਆਂ।
ਸਮਾਰੋਹ ਦੌਰਾਨ ਮੂਰਤੀ ਸਥਾਪਨਾ ਦਾ ਵਿਸ਼ੇਸ਼ ਅਫ਼ਸਰ ਵੀ ਮਨਾਇਆ ਗਿਆ। ਇਸ ਮੌਕੇ ‘ਤੇ ਰਾਤ ਭਰ ਬਾਬਾ ਜੀ ਦਾ ਸ਼ਾਨਦਾਰ ਜਾਗਰਨ ਕੀਤਾ ਗਿਆ, ਜਿਸ ਵਿੱਚ ਦੂਰ–ਦੂਰ ਤੋਂ ਨਾਮਵਰ ਕਲਾਕਾਰ ਪਹੁੰਚੇ ਅਤੇ ਬਾਬਾ ਜੀ ਦੀ ਹਾਜ਼ਰੀ ਲਗਾ ਕੇ ਭਜਨ ਕੀਰਤਨ ਰਾਹੀਂ ਆਪਣੀ ਭਗਤੀ ਪ੍ਰਗਟ ਕੀਤੀ।
ਸ੍ਰੀ ਖਾਟੂ ਸ਼ਾਮ ਸੇਵਕ ਮੰਡਲ ਦੇ ਸਾਰੇ ਮੈਂਬਰ ਇਸ ਪਾਵਨ ਸਮਾਰੋਹ ਵਿੱਚ ਹਾਜ਼ਰ ਰਹੇ ਅਤੇ ਸੇਵਾ-ਭਾਵ ਨਾਲ ਹਰ ਪ੍ਰੋਗਰਾਮ ਨੂੰ ਸਫ਼ਲ ਬਣਾਇਆ। ਮੰਡਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਹਰ ਸਾਲ ਇਸ ਤਰਾ ਦੇ ਸਮਾਰੋਹ ਕਰਕੇ ਸਮਾਜਿਕ ਭਲਾਈ ਵਿੱਚ ਆਪਣਾ ਯੋਗਦਾਨ ਦਿੰਦੇ ਰਹਿਣਗੇ।
ਇਸ ਪ੍ਰੋਗਰਾਮ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸਮਾਜਿਕ ਸੇਵਾ ਅਤੇ ਧਾਰਮਿਕ ਭਗਤੀ ਜਦੋਂ ਇਕੱਠੇ ਹੁੰਦੇ ਹਨ, ਤਾਂ ਲੋਕਾਂ ਦੇ ਦਿਲਾਂ ‘ਚ ਨਵੀਂ ਉਮੀਦ ਅਤੇ ਖੁਸ਼ੀ ਜਨਮ ਲੈਂਦੀ ਹੈ।


