328 ਸਰੂਪ ਮਾਮਲੇ ‘ਚ ਤਣਾਅ ਵਧਿਆ

16 ਲੋਕਾਂ ‘ਤੇ FIR, ਸ਼ੇਰੇ ਪੰਜਾਬ ਵੱਲੋਂ ਗੰਭੀਰ ਦੋਸ਼

ਅੰਮ੍ਰਿਤਸਰ: ਸ਼ੇਰੇ ਪੰਜਾਬ ਦੇ ਮੁੱਖ ਬੁਲਾਰੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨ ਅੰਮ੍ਰਿਤਸਰ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੇ ਖ਼ਿਲਾਫ ਇੱਕ ਵੱਡਾ ਧਰਨਾ ਲਗਾਇਆ ਗਿਆ। ਇਹ ਧਰਨਾ ਗੁਰੂ ਸਾਹਿਬ ਦੇ 328 ਸਰੂਪਾਂ ਦੀ ਚੋਰੀ ਅਤੇ ਗੁੰਮਸ਼ੁਦਗੀ ਦੇ ਮਾਮਲੇ ਨੂੰ ਲੈ ਕੇ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ਧਰਨਾ ਭਾਈ ਬਲਦੇਵ ਸਿੰਘ ਬਟਾਲਾ ਵੱਲੋਂ ਪਿਛਲੇ ਤਕਰੀਬਨ ਛੇ ਸਾਲਾਂ ਤੋਂ ਲਗਾਤਾਰ ਚਲਾਇਆ ਜਾ ਰਿਹਾ ਸੀ। ਇਸ ਲੰਬੇ ਸੰਘਰਸ਼ ਦੇ ਕਾਰਨ ਬਲਦੇਵ ਸਿੰਘ ਨੂੰ ਗੈਰ-ਹਾਜ਼ਰੀ ਲਗਾ ਕੇ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਸੀ, ਜੋ ਕਿ ਇੱਕ ਵੱਡਾ ਨਾਇੰਸਾਫ਼ੀ ਹੈ।

ਸ਼ੇਰੇ ਪੰਜਾਬ ਦੇ ਮੁੱਖ ਬੁਲਾਰੇ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ 16 ਬੰਦਿਆਂ ਉੱਤੇ ਦਰਜ ਕੀਤੀ ਗਈ FIR ਦਾ ਮਕਸਦ ਇਸ ਧਰਨੇ ਨੂੰ ਖਤਮ ਕਰਵਾਉਣਾ ਹੈ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਧਰਨੇ ਰਾਹੀਂ ਐਸਜੀਪੀਸੀ ਨਾਲ ਜੁੜੇ ਕਈ ਘਪਲੇ ਅਤੇ ਬੇਨਿਆਮੀਆਂ ਲੋਕਾਂ ਸਾਹਮਣੇ ਆ ਰਹੀਆਂ ਸਨ, ਜਿਸ ਤੋਂ ਬਾਅਦ ਬੀਤੇ ਸਾਲਾਂ ਵਿੱਚ ਹੋਈ ਐਮਪੀ ਚੋਣਾਂ ਦੌਰਾਨ ਇਹ ਧਰਨਾ ਹੋਰ ਵੀ ਸਰਗਰਮ ਹੋ ਗਿਆ ਸੀ।

ਮੁੱਖ ਬੁਲਾਰੇ ਨੇ ਗੰਭੀਰ ਦਾਅਵਾ ਕੀਤਾ ਕਿ ਗੁਰੂ ਸਾਹਿਬ ਦੇ 328 ਸਰੂਪ ਚੋਰੀ ਹੋਏ ਨਹੀਂ, ਬਲਕਿ ਕਿਸੇ ਵੱਡੀ ਸਾਜ਼ਿਸ਼ ਦੇ ਤਹਿਤ ਗਾਇਬ ਕਰਵਾਏ ਗਏ ਹਨ, ਅਤੇ ਹੁਣ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ FIR ਦਾ ਹਥਿਆਰ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਜੋ 16 ਵਿਅਕਤੀਆਂ ਉੱਤੇ ਮੁਕੱਦਮੇ ਦਰਜ ਹੋਏ ਹਨ, ਉਹ ਇਸ ਲੰਬੇ ਸੰਘਰਸ਼ ਦਾ ਤੇ ਝੂਠੇ ਦੋਸ਼ਾਂ ਦਾ ਖਾਮਿਆਜਾ ਭੁਗਤ ਰਹੇ ਹਨ।

Related Articles

Leave a Reply

Your email address will not be published. Required fields are marked *

Back to top button