ਸ਼ਾਲੀਮਾਰ ਰਾਮਲੀਲਾ ਕਲੱਬ (ਰਜਿ) ਵੱਲੋਂ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ
ਵਿਧਾਇਕ ਕੁਲਵੰਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ

ਲੁਧਿਆਣਾ, 25 ਅਕਤੂਬਰ (ਮੁਨੀਸ਼ ਭਾਂਬਰੀ): ਲੁਧਿਆਣਾ ਦੇ ਡੀ ਬਲਾਕ ਮਾਡਲ ਟਾਊਨ ਵਿੱਚ ਇੰਮਪਰੂਵਮੈਂਟ ਟਰੱਸਟ ਗਰਾਊਂਡ ਵਿਖੇ ਸ਼ਾਲੀਮਾਰ ਰਾਮਲੀਲਾ ਕਲੱਬ (ਰਜਿ) ਵੱਲੋਂ ਰਾਵਣ ਦਾ ਪੁਤਲਾ ਫੂਕ ਕੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਰਾਵਣ ਦੇ ਪੁਤਲੇ ਦੀ ਲੰਬਾਈ ਲਗਭਗ 30 ਫੁੱਟ ਦੀ ਸੀ, ਇਸ ਮੌਕੇ ਇਲਾਕਾ ਵਾਸੀਆਂ ਵਿੱਚ ਭਾਰੀ ਇਕੱਠ ਤੇ ਉਤਸ਼ਾਹ ਦੇਖਿਆ ਗਿਆ, ਮੇਲੇ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਓਹਨਾਂ ਨੇ ਸਾਰਿਆਂ ਨੂੰ ਨੇਕੀ ਦੀ ਜਿੱਤ ਦਾ ਪ੍ਰਤੀਕ ਦਾ ਤਿਉਹਾਰ ਦੁਸਹਿਰੇ ਦੇ ਮੇਲੇ ਦੀ ਬਹੁਤ ਬਹੁਤ ਵਧਾਈ ਦਿੱਤੀ ਅਤੇ ਨਾਲ ਹੀ ਓਹਨਾਂ ਕਿਹਾ ਕਿ ਇਕ ਨਾ ਇਕ ਦਿਨ ਬੁਰਾਈ ਦਾ ਅੰਤ ਨਿਸ਼ਚਿਤ ਹੈ ਇਸ ਮੌਕੇ ਕਲੱਬ ਦੇ ਸੀਨੀਅਰ ਵਾਈਸ ਚੇਅਰਮੈਨ ਸੁਰਿੰਦਰ ਨਈਅਰ (ਬਿੱਟੂ), ਚੇਅਰਮੈਨ ਟਿੱਕਾ ਦਲੀਪ ਸਿੰਘ, ਚੀਫ਼ ਪੈਟਰਨ ਆਰ, ਕੇ, ਗਰਗ, ਪ੍ਰਧਾਨ ਸੰਜੀਵ ਕੁਮਾਰ (ਲਾਲੀ), ਜਨਰਲ ਸੈਕਟਰੀ ਅਮਰਨਾਥ ਸ਼ਰਮਾ, ਪ੍ਰਵੀਨ ਦੁੱਗਲ, ਮੰਗਲ ਸੈਨ, ਜਗਨ ਨਾਥ ਸਿੰਗਲਾ, ਤਰਲੋਕ ਕੁਮਾਰ ਸਿੰਗਲਾ, ਧੀਰਜ ਮਹਾਜਨ, ਜੋਗਿੰਦਰ ਕਟਾਰੀਆ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰਟਿਸਟ ਕਮੇਟੀ ਦੇ ਡਾਇਰੈਕਟਰ ਰਾਕੇਸ਼ ਸਿੰਗਲਾ, ਚੇਅਰਮੈਨ ਗੁਰਦੀਪ ਸਿੰਘ, ਸੀਨੀਅਰ ਵਾਈਸ ਚੇਅਰਮੈਨ ਵਿਜੇ ਸੁਧੇਰਾ, ਸਿਕੰਦਰ ਸਿੰਘ ਠਾਕੁਰ, ਪ੍ਰਧਾਨ ਕੌਸ਼ਲ ਕੁਮਾਰ, ਸੰਜੀਵ ਵਰਮਾ, ਮਨੋਜ ਭੱਲਾ, ਵਿੱਕੀ ਦੁੱਗਰੀ, ਗੌਰਵ ਨਖਲੋਤਰਾ, ਦੀਪਕ ਵਰਮਾ, ਬਲਵਿੰਦਰ ਸਿੰਘ ਗਰੇਵਾਲ, ਤਜਿੰਦਰ ਸਿੰਘ (ਹੈਰੀ), ਮਨਦੀਪ ਸਿੰਘ (ਰਾਹੁਲ), ਅਮਰਜੀਤ ਸਿੰਘ (ਸਾਜਨ), ਗੁਰਪ੍ਰੀਤ ਸਿੰਘ, ਅਮਰ ਸਿੰਘ, ਰਾਜਨ ਕੁਮਾਰ, ਦੀਪਕ, ਹੈਪੀ, ਗੁਰਮੀਤ ਸਿੰਘ, ਜੱਸੀ ਸੱਗੂ ਅਤੇ ਰਵੀ ਮਲਹੋਤਰਾ ਆਦਿ ਮੌਜੂਦ ਸਨ



