ਪੰਜਾਬ ਕੇਸਰੀ ਜਗਬਾਣੀ ਦੇ ਸੀਨੀਅਰ ਪੱਤਰਕਾਰ ਪੰਕਜ ਸ਼ਾਰਧਾ ਦੇ ਮਾਤਾ ਸ੍ਰੀਮਤੀ ਆਸ਼ਾ ਸ਼ਾਰਧਾ ਦਾ ਦੇਹਾਂਤ, ਨਮ ਅੱਖਾਂ ਨਾਲ ਕੀਤੀ ਅੰਤਿਮ ਵਿਦਾਈ

ਲੁਧਿਆਣਾ 4 ਅਕਤੂਬਰ (ਵਿਜੇ ਭਾਂਬਰੀ ): ਪੰਜਾਬ ਕੇਸਰੀ ਜਗਬਾਣੀ ਦੇ ਸੀਨੀਅਰ ਪੱਤਰਕਾਰ ਪੰਕਜ ਸ਼ਾਰਧਾ ਦੀ ਮਾਤਾ ਸ੍ਰੀਮਤੀ ਆਸ਼ਾ ਸ਼ਾਰਧਾ ਧਰਮਪਤਨੀ ਸਵ: ਰਜਿੰਦਰ ਸ਼ਾਰਧਾ ਜ਼ੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਹੋਇਆ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ ਸਨ ਜਿਨਾਂ੍ਹ ਦਾ ਅੰਤਿਮ ਸੰਸਕਾਰ ਅਰੋੜਾ ਪੈਲੇਸ ਦੇ ਪਿੱਛੇ ਸ਼ਮਸ਼ਾਨਘਾਟ, ਗਿੱਲ ਰੋਡ ਦਾਣਾ ਮੰਡੀ ਵਿਖੇ ਕੀਤਾ ਗਿਆ । ਜਿੱਥੇ ਮਾਤਾ ਆਸ਼ਾ ਸ਼ਾਰਧਾ ਦੀ ਮ੍ਰਿਤਕ ਦੇਹ ਨੂੰ ਉਨਾਂ੍ਹ ਦੇ ਸਪੁੱਤਰ ਪੰਕਜ ਸ਼ਾਰਧਾ, ਅਸ਼ਵਨੀ ਸ਼ਾਰਧਾ ਵੱਲੋਂ ਅਗਨ ਭੇਟ ਕੀਤਾ ਗਿਆ । ਇਸ ਮੋਕੇ ਤੇ ਧਾਰਮਿਕ, ਰਾਜਨੀਤਿਕ, ਸਮਾਜਸੇਵੀ ਆਗੂਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾਂ ਕਰਦਿਆਂ ਹੋਇਆ ਮਾਤਾ ਜੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ । ਜਿਨਾਂ੍ਹ ਦੇ ਵਿੱਚ ਹਲਕਾ ਆਤਮ ਨਗਰ ਤੋ ਵਿਧਾਇਕ ਕੁਲਵੰਤ ਸਿੰਘ ਸਿੱਧੂ, ਹਲਕਾ ਸੈਂਟਰਲ ਤੋਂ ਅਸ਼ੋਕ ਪ੍ਰਾਸ਼ਰ ਪੱਪੀ, ਹਲਕਾ ਉੱਤਰੀ ਤੋਂ ਚੋਧਰੀ ਮਦਨ ਲਾਲ ਬੱਗਾ ਜੀ ਦੇ ਸਪੁੱਤਰ ਅਮਨ ਬੱਗਾ, ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜ਼ਸਦੇਵ ਸਿੰਘ ਸੇਖੋਂ, ਅਕਾਲੀ ਦੱਲ ਦੇ ਆਰ ਡੀ ਸ਼ਰਮਾ, ਵਿਪਨ ਸੂਦ ਕਾਕਾ, ਪਰਮਿੰਦਰ ਮੈਹਤਾ, ਕਾਂਗਰਸ ਪਾਰਟੀ ਦੇ ਕੋਮਲ ਖੰਨਾ, ਬਾਬਾ ਗਣਪਤੀ ਸੇਵਾ ਸੰਘ ਦੇ ਮੁੱਖ ਸੇਵਾਦਾਰ ਹਨੀ ਬੇਦੀ, ਅਸ਼ੋਕ ਥਾਪਰ, ਕਾਂਗਰਸੀ ਨੇਤਾ ਅਮਰਜੀਤ ਸਿੰਘ ਟਿੱਕਾ, ਤਰੁਣ ਮਲਹੋਤਰਾ, ਪੰਡਿਤ ਅਜੈ ਵਰਿਸ਼ਟ, ਸੰਦੀਪ ਬਜਾਜ, ਕਮਲ ਆਦਯਾ, ਵਿੱਕੀ ਸਹੋਤਾ, ਪਰਮਿੰਦਰ ਮਹਿਤਾ, ਅਸ਼ੋਕ ਬਿਰਮਾਨੀ, ਤਰੁਣ ਗੋਇਲ, ਭਾਜਪਾ ਨੇਤਾ ਜੀਵਨ ਗੁਪਤਾ, ਸ੍ਰੀ ਸਿੱਧੀ ਵਿਨਾਇਕ ਮੰਦਿਰ ਦੇ ਪੰਡਿਤ ਵਿਜੈ ਸ਼ਰਮਾ, ਪ੍ਰਧਾਨ ਜ਼ੋਨੀ ਮਹਿੰਦਰੂ, ਸਤੀਸ਼ ਗਰਗ, ਹਿਤੇਸ਼ ਜੱਗੀ, ਅਸ਼ਵਨੀ ਜੇਤਲੀ, ਗੁਰਦੇਵ ਸਿੰਘ ਮੁੱਲਾਪੁਰੀ, ਸੇਵਾ ਸਿੰਘ ਭੱਟੀ, ਗੁਰਪ੍ਰੀਤ ਮਹਿਦੂਦਾ, ਜਗਮੀਤ ਜਗਰੂਪ, ਦਵਿੰਦਰ ਸਿੰਘ ਖੁਰਾਣਾ, ਸੰਗਲਾ ਸ਼ਿਵਾਲਾ ਮੰਦਿਰ ਦੇ ਮਹੰਤ ਨਰਾਇਣ ਦਾਸ ਪੁਰੀ, ਪੰਡਿਤ ਰਾਜਨ ਸ਼ਰਮਾ, ਪੰਡਿਤ ਦੀਪਕ ਵਰਿਸ਼ਟ, ਰਿੰਕੂ ਦੱਤ ਤੋ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਾਕ ਸਬੰਧੀ ਮੋਜੂਦ ਸਨ ।

Related Articles

Leave a Reply

Your email address will not be published. Required fields are marked *

Back to top button