ਹਲਕਾ ਆਤਮ ਨਗਰ ਦੇ ਵਾਰਡ ਨੰਬਰ 50 ਚ’ਜ਼ਿਲ੍ਹਾ ਪ੍ਰਧਾਨ/ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇਜਿੰਦਰ ਸਿੰਘ ਰਿੰਕੂ ਗੂੰਬਰ ਨੇ ਪਟਿਆਲਾ ਵਿਖੇ ਸਿਹਤਮੰਦ ਪੰਜਾਬ ਰੈਲੀ ਲਈ ਬੱਸ ਰਵਾਨਾ ਕੀਤੀ

ਲੁਧਿਆਣਾ 3 ਅਕਤੂਬਰ( ਬਲਵਿੰਦਰ ਸਿੰਘ ਕਾਲੜਾ )
ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਹੇਠ ਸਿਹਤ ਕ੍ਰਾਂਤੀ ਤਹਿਤ ਸਿਹਤਮੰਦ ਪੰਜਾਬ ਰੈਲੀ ਐਵੀਏਸ਼ਨ ਕਲੱਬ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ। ਜ਼ਿਲ੍ਹਾ ਲੁਧਿਆਣਾ ਦੇ ਹਲਕਾ ਆਤਮ ਨਗਰ ਦੇ ਵਾਰਡ ਨੰਬਰ 50 ਚੌਂ ਤੇਜਿੰਦਰ ਸਿੰਘ ਰਿੰਕੂ ਗੂੰਬਰ ਹੋਰਾਂ ਨੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪਣੇ ਦਫ਼ਤਰ ਤੋਂ ਆਪਣੇ ਸਮਰਥਕਾਂ ਤੇ ਵਲੰਟੀਅਰਜ਼ ਸਾਥੀਆਂ ਸਮੇਤ ਪਟਿਆਲਾ ਲਈ ਬਸ ਰਵਾਨਾ ਕਰਦੇ ਹੋਏ ਇਸ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਰਛਪਾਲ ਸਿੰਘ ਖੰਗੂੜਾ, ਪ੍ਰਮੋਦ ਕੁਮਾਰ, ਪ੍ਰਵੀਨ ਕੁਮਾਰ ਪੰਮਾ, ਨਰਿੰਦਰ ਸ਼ਰਮਾ,ਗੁਣਵੰਤ ਸਿੰਘ, ਨੀਰਜ਼ ਕੁਮਾਰ, ਮੰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਬੋਵੀ, ਗੁਰਬਾਜ਼ ਸਿੰਘ, ਦਲਜੀਤ ਸਿੰਘ,ਪ੍ਰਿਸੀਪਲ ਪ੍ਰਿਤਪਾਲ ਸਿੰਘ, ਚਰਨਪ੍ਰੀਤ ਸਿੰਘ ਲਾਂਬਾ ਅਤੇ ਹੋਰ ਵੀ ਅਨੇਕਾਂ ਸਾਥੀਆਂ ਨੇ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਸ਼ਿਰਕਤ ਕੀਤੀ। ਇਸ ਰੈਲੀ ਵਿੱਚ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ 550 ਕਰੌੜ ਰੁਪਏ ਦੀ ਲਾਗਤ ਨਾਲ 19 ਜ਼ਿਲ੍ਹਾ ਹਸਪਤਾਲਾਂ ਤੇ 6 ਸਬ ਡਵੀਜ਼ਨ ਹਸਪਤਾਲ ਤੇ ਕਮਿਊਨਟੀ ਸੈਂਟਰਾਂ ਨੂੰ ਅਪਗ੍ਰੇਡ ਕਰਨ ਦੀ ਸ਼ੁਰੂਆਤ ਕੀਤੀ। ਇਸ ਦੇ ਅੰਦਰਗਤ ਪਟਿਆਲਾ ਵਿਖੇ ਮਾਤਾ ਕੋਸ਼ਲਿਆ ਹਸਪਤਾਲ ਚ’ ਆਈ.ਸੀ.ਯੂ., ਓ.ਟੀ.ਅਤੇ ਐਮਰਜੈਂਸੀ ਸੇਵਾਵਾਂ ਦੇਣ ਲਈ ਵਾਰਡਾਂ ਦੀ ਸ਼ੁਰੂਆਤ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button