ਵਾਹਨਾਂ ਦੀ ਟੱ.ਕਰ ਦੌਰਾਨ ਕਾਰ ਸਵਾਰ ਔਰਤ ਦੀ ਮੌ.ਤ

6 ਅਕਤੂਬਰ (ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ): ਸ਼ਾਹਕੋਟ ਦੇ ਨਜ਼ਦੀਕ ਕਸਬਾ ਮਲਸੀਆਂ ਵਿਖੇ ਮਲਸੀਆਂ-ਲੋਹੀਆਂ ਰੋਡ ’ਤੇ ਵੀਰਵਾਰ ਸ਼ਾਮ ਚਿੱਟੀ ਵੇਈਂ ਦੇ ਪੁੱਲ ’ਤੇ ਵਾਪਰੇ ਸੜਕ ਹਾਦਸੇ ‘ਚ ਕਾਰ ਸਵਾਰ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਵਾਸੀ ਪਿੰਡ ਲਾਟੀਆਂਵਾਲ (ਸੁਲਤਾਨਪੁਰ ਲੋਧੀ) ਆਪਣੀ ਪਤਨੀ ਸਰਬਜੀਤ ਕੌਰ ਤੇ ਇੱਕ ਰਿਸ਼ਤੇਦਾਰ ਸਮੇਤ ਆਪਣੀ ਆਲਟੋ ਕਾਰ ਨੰਬਰ ਪੀ.ਬੀ.08-ਬੀ.ਡੀ.-4050 ’ਚ ਸਵਾਰ ਹੋ ਕੇ ਮਲਸੀਆਂ ਵਿਖੇ ਕਿਸੇ ਕੰਮ ਆ ਰਹੇ ਸਨ, ਜਦ ਉਹ ਮਲਸੀਆਂ ਨਜ਼ਦੀਕ ਮਲਸੀਆਂ-ਲੋਹੀਆ ਰੋਡ ਤੇ ਚਿੱਟੀ ਵੇਈਂ ਦੇ ਪੁੱਲ ਉੱਪਰ ਪਹੁੰਚੇ ਤਾਂ ਇਸੇ ਦੌਰਾਨ ਉਨ੍ਹਾਂ ਦੀ ਕਾਰ ਦੀ ਮਲਸੀਆਂ ਵੱਲੋਂ ਸਾਹਮਣੇ ਤੋਂ ਆ ਰਹੇ ਬੁਲੇਟ ਮੋਟਰਸਾਈਕਲ ਅਤੇ ਪਲਾਟੀਨਾ ਮੋਟਰਸਾਈਕਲਾਂ ਨਾਲ ਜ਼ਬਰਦਸਤ ਟੱਕਰ ਹੋ ਗਈ। ਬੁਲੇਟ ਮੋਟਰਸਾਈਕਲ ਨੰਬਰ ਪੀ.46-ਏ.ਬੀ.-0411 ਨੂੰ ਰਜਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਹੰਸਵਾਲਾ (ਗੋਇੰਦਵਾਲ ਸਾਹਿਬ) ਚਲਾ ਰਿਹਾ ਸੀ ਤੇ ਉਸ ਨਾਲ ਉਸਦਾ ਭਾਣਜਾ ਜਸਕਰਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਵੈਰੋਵਾਲ ਬਨਾਮ (ਤਰਨਤਾਰਨ) ਸਵਾਰ ਸੀ, ਜੋ ਕਿ ਨਕੋਦਰ ਵਿਖੇ ਇੱਕ ਡੇਰੇ ’ਤੇ ਮੱਥਾ ਟੇਕਣ ਆਏ ਸੀ। ਇਸ ਹਾਦਸੇ ਦੌਰਾਨ ਨੁਕਸਾਨੇ ਗਏ ਪਲਾਟੀਨਾ ਮੋਟਰਸਾਈਕਲ ਨੰਬਰ ਪੀ.ਬੀ.05-ਏ.ਸੀ.- 9447 ’ਤੇ ਸਵਾਰ ਵਿਅਕਤੀਆਂ ਬਾਰੇ ਦੇਰ ਰਾਤ ਤੱਕ ਵੀ ਕੁੱਝ ਪਤਾ ਨਹੀਂ ਲੱਗ ਸਕਿਆ। ਜ਼ਖਮੀਆਂ ਨੂੰ ਤੁਰੰਤ ਸ਼ਾਹਕੋਟ, ਨਕੋਦਰ ਤੇ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ’ਚ ਪਹੁੰਚਾਇਆ ਗਿਆ। ਦੇਰ ਰਾਤ ਕਾਰ ਸਵਾਰ ਔਰਤ ਸਰਬਜੀਤ ਕੌਰ (30) ਜ਼ਖਮਾਂ ਦੀ ਤਾਬ ਨਾ ਸਹਾਰਦੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਮ ਤੋੜ ਗਈ। ਇਸ ਤੋਂ ਇਲਾਵਾ ਬੁਲੇਟ ਸਵਾਰ ਹਰਜਿੰਦਰ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਔਰਤ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਖਵਾਈ ਦਿੱਤੀ ਗਈ ਹੈ, ਜਦਕਿ ਬਾਕੀ ਦੇ ਜ਼ਖਮੀ ਵਿਅਕਤੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਹਾਦਸੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button