ਗੁਲਜ਼ਾਰ ਗਰੁੱਪ ਨੇ ਪੀ ਟੀ ਯੂ ਦੀ ਇੰਟਰ ਕਾਲਜ ਕਰਾਸ ਕੰਟਰੀ ਮੈਨ ਚੈਂਪੀਅਨਸ਼ਿਪ ਜਿੱਤੀ

ਲੁਧਿਆਣਾ/ਖੰਨਾ (ਮੁਨੀਸ਼ ਭਾਂਬਰੀ): ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਗੁਰਪ੍ਰੀਤ ਸਿੰਘ ਨੇ ਸੀਟੀ ਗਰੁੱਪ, ਜਲੰਧਰ ਵਿਖੇ ਹੋਈ ਆਈਕੇਜੀ ਪੀਟੀਯੂ ਦੀ ਇੰਟਰ ਕਾਲਜ ਕਰਾਸ ਕੰਟਰੀ ਮੈਨ ਚੈਂਪੀਅਨਸ਼ਿਪ ਜਿੱਤ ਲਈ ਹੈ। ਆਈਕੇਜੀ ਪੀਟੀਯੂ ਇੰਟਰ ਕਾਲਜ ਕਰਾਸ ਕੰਟਰੀ ਚੈਂਪੀਅਨਸ਼ਿਪ 2023-2024 ਵਿਚ ਵੱਖ ਵੱਖ ਕਾਲਜਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਖੇਡਾਂ, ਦੋਸਤੀ ਅਤੇ ਮੁਕਾਬਲੇ ਦੀ ਰੇਸ ਲਈ ਇਕੱਠਾ ਕੀਤਾ। ਜਿਸ ਵਿਚ ਵਿਦਿਆਰਥੀਆਂ ਨੇ ਵੀ ਇਸ ਮੌਕੇ ਦਾ ਫ਼ਾਇਦਾ ਪ੍ਰਾਪਤ ਕਰਦੇ ਹੋਏ ਆਪਣੀ ਪ੍ਰਤਿਭਾ ਅਤੇ ਸਰੀਰਕ ਸਮਰਥਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਬਿਹਤਰੀਨ ਸਟੈਮਿਨਾਂ ਦੀ ਲੋੜੀਂਦੀ ਇਸ ਕਰਾਸ ਕੰਟਰੀ ਵਿਚ ਨੌਜਵਾਨਾਂ ਦੇ ਉਤਸ਼ਾਹ ਦੀ ਭਾਵਨਾ, ਪ੍ਰਤਿਭਾ ਅਤੇ ਏਕਤਾ ਨੂੰ ਉਤਸ਼ਾਹਿਤ ਕੀਤਾ।
ਅਖੀਰ ਵਿਚ ਹੋਏ ਤਗੜੇ ਮੁਕਾਬਲੇ ਤੋਂ ਬਾਅਦ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਗੁਰਪ੍ਰੀਤ ਸਿੰਘ ਨੇ ਆਈਕੇਜੀ ਪੀਟੀਯੂ ਦੀ ਇੰਟਰ ਕਾਲਜ ਕਰਾਸ ਕੰਟਰੀ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਜਦਕਿ ਨਵਦੀਪ ਸਿੰਘ, ਜੀਐਨਡੀਈ ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰਾਂ ਸੀਜੀਸੀ ਲਾਂਡਰਾਂ ਦੇ ਸ਼ਿਵ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।
ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੀਕਿਊਟਿਵ ਗੁਰਕੀਰਤ ਸਿੰਘ ਨੇ ਗੁਰਪ੍ਰੀਤ ਸਿੰਘ ਦਾ ਕੈਂਪਸ ਪੁੱਜਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਜੀ ਜੀ ਆਈ ਗਰੁੱਪ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਸੰਭਵ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਖੇਡਾਂ ਵਿਚ ਵਿਦਿਆਰਥੀਆਂ ਦਾ ਚੰਗਾ ਭਵਿੱਖ ਬਣਾਉਣ ਲਈ ਗਰੁੱਪ ਵੱਲੋਂ ਵੱਖ ਵੱਖ ਖੇਡਾਂ ਦੇ ਮਾਹਿਰ ਕੋਚ ਰੱਖੇ ਗਏ ਹਨ ਤਾਂ ਕਿ ਵਿਦਿਆਰਥੀਆਂ ਨੂੰ ਨਵੀ ਤਕਨੀਕ ਅਤੇ ਗੁਰ ਸਿੱਖਣ ਵਿਚ ਕੋਈ ਪ੍ਰੇਸ਼ਾਨੀ ਨਾ ਆਏ।ਜਿਸ ਕਾਰਨ ਸਾਡੇ ਵਿਦਿਆਰਥੀ ਪੜਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਕੇ ਪੁਜ਼ੀਸ਼ਨਾਂ ਹਾਸਿਲ ਕਰਦੇ ਹਨ। ਉਨ੍ਹਾਂ ਸਭ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਆਪਣੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕਰਨ ਲਈ ਪ੍ਰੇਰਿਆ।

Related Articles

Leave a Reply

Your email address will not be published. Required fields are marked *

Back to top button