ਕਾਂਗਰਸ ਹਾਈ ਕਮਾਂਡ ਨੇ ਕ੍ਰਿਸ਼ਨ ਕੁਮਾਰ ਬਾਵਾ ਨੂੰ ਹਲਕਾ ਹਨੂੰਮਾਨਗੜ੍ਹ ਅਸੈਂਬਲੀ ਰਾਜਸਥਾਨ ਦਾ ਅਬਜਰਵਰ ਕੀਤਾ ਨਿਯੁਕਤ
ਬਾਵਾ ਨੇ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕੈਪਟਨ ਅਜੈ ਯਾਦਵ ਦਾ ਕੀਤਾ ਧੰਨਵਾਦ

ਲੁਧਿਆਣਾ 3 ਅਕਤੂਬਰ (ਮੁਨੀਸ਼ ਭਾਂਬਰੀ)- ਕਾਂਗਰਸ ਹਾਈਕਮਾਂਡ ਵੱਲੋਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਓ.ਬੀ.ਸੀ. ਇੰਚਾਰਜ ਹਿਮਾਚਲ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਅਸੈਂਬਲੀ ਹਲਕੇ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ।
ਬਾਵਾ ਨੇ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕੈਪਟਨ ਅਜੈ ਯਾਦਵ ਚੇਅਰਮੈਨ ਕੁੱਲ ਹਿੰਦ ਓ.ਬੀ.ਸੀ. ਵਿਭਾਗ, ਮਲਕ ਅਰਜਨ ਖੜਗੇ ਪ੍ਰਧਾਨ ਕੁੱਲ ਹਿੰਦ ਕਾਂਗਰਸ ਅਤੇ ਇੰਚਾਰਜ ਰਾਜਸਥਾਨ ਸੁਖਜਿੰਦਰ ਸਿੰਘ ਰੰਧਾਵਾ ਦਾ ਹਾਰਦਿਕ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਅਸੈਂਬਲੀ ਹਲਕਾ ਹਨੂੰਮਾਨਗੜ੍ਹ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਮਿਹਨਤ ਕਰਨਗੇ ਅਤੇ ਉੱਥੇ ਜਾ ਕੇ ਵੋਟਰਾਂ ਨਾਲ ਸੰਪਰਕ ਕਰਨਗੇ



