ਪਟਿਆਲਾ: ਚੋਣਾਂ ਨੂੰ ਲੈ ਕੇ ਵਿਵਾਦ, ਪੁਲਿਸ ਦੀ ਕਥਿਤ ਆਡੀਓ ਵਾਇਰਲ, BJP ਵੱਲੋਂ ਹੈਲਪਲਾਈਨ ਜਾਰੀ

ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਕਾਫ਼ੀ ਵਿਵਾਦ ਸਾਹਮਣੇ ਆ ਰਹੇ ਹਨ। ਨੋਮੀਨੇਸ਼ਨ ਦਾ ਆਖਰੀ ਦਿਨ 4 ਦਸੰਬਰ 2025 ਰੱਖਿਆ ਗਿਆ ਸੀ, ਅਤੇ ਓਸੇ ਦਿਨ ਪਟਿਆਲਾ ਪੁਲਿਸ ਦੀ ਇੱਕ ਕਥਿਤ ਆਡੀਓ ਵਾਇਰਲ ਹੋ ਗਈ ਜਿਸ ਵਿੱਚ ਕਾਗਜ਼ ਭਰਨ ਵੇਲੇ ‘ਧੱਕਾ ਕਰਨ ਦਾ ਤਰੀਕਾ’ ਦੱਸਦੇ ਹੋਏ ਦਾਅਵੇ ਕੀਤੇ ਗਏ ਹਨ। ਇਸ ਆਡੀਓ ਤੋਂ ਚੋਣ ਮਾਹੌਲ ਵਿੱਚ ਤਣਾਅ ਪੈਦਾ ਹੋ ਗਿਆ ਹੈ ਅਤੇ ਕਈ ਪਾਰਟੀਆਂ ਵੱਲੋਂ ਸਪਸ਼ਟੀਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮਾਮਲੇ ‘ਤੇ ਪੰਜਾਬ BJP ਦੇ ਆਗੂ ਕਰਨ ਕੋੜਾ ਨੇ ਪਟਿਆਲਾ ਵਿੱਚ ਪ੍ਰੈਸ ਵਾਰਤਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਚੋਣ ਦੌਰਾਨ ਪਟਿਆਲਾ ਭਰ ਵਿੱਚ ਕਿਸੇ ਵੀ BJP ਵਰਕਰ ਜਾਂ ਸਮਰਥਕ ਨੂੰ ਕੋਈ ਮੁਸੀਬਤ ਜਾਂ ਦਿੱਕਤ ਆਉਂਦੀ ਹੈ, ਤਾਂ ਪਾਰਟੀ ਵੱਲੋਂ ਜਾਰੀ 24×7 ਹੈਲਪਲਾਈਨ ਉਨ੍ਹਾਂ ਲਈ ਹਰ ਸਮੇਂ ਉਪਲਬਧ ਰਹੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਥਾਂ ‘ਤੇ ਤੁਰੰਤ ਸਹਾਇਤਾ ਦੀ ਲੋੜ ਪਈ ਤਾਂ ਉਹ ਖੁਦ ਆਪਣੀ ਟੀਮ ਦੇ ਨਾਲ ਉਸ ਸਥਾਨ ‘ਤੇ ਪਹੁੰਚਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਾਭਾ ਰੋਡ ਉੱਤੇ ਸਥਿਤ ਕੈਂਪ ਆਫਿਸ ਵੀ ਹਰ ਵੇਲੇ ਵਰਕਰਾਂ ਲਈ ਖੁੱਲ੍ਹਾ ਰਹੇਗਾ।

ਚੋਣਾਂ ਨੇੜੇ ਆਉਂਦੇ ਹੀ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਾਜਨੀਤਿਕ ਤਣਾਅ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ।

Related Articles

Leave a Reply

Your email address will not be published. Required fields are marked *

Back to top button