ਤਿਉਹਾਰੀ ਸੀਜ਼ਨ ਦੇ ਚਲਦਿਆਂ ਸਿਹਤ ਵਿਭਾਗ ਦੀ ਟੀਮ ACTIVE, ਵੱਖ ਵੱਖ ਥਾਵਾਂ ਤੇ ਕੀਤੀ RAID

ਲੁਧਿਆਣਾ 8 ਨਵੰਬਰ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾ ਤਹਿਤ ਡਾਇਰੈਕਟਰ ਫੈਮਲੀ ਵੈਲਫੇਅਰ ਕਮ ਸਿਵਲ ਸਰਜਨ ਲੁਧਿਆਣਾ ਡਾ ਹਿਤਿੰਦਰ ਕੌਰ ਵੱਲੋ ਗਠਿਤ ਕੀਤੀ ਗਈ ਟੀਮ ਵੱਲੋ ਅੱਜ਼ ਮਲੌਦ ਦੇ ਨਜਦੀਕੀ ਪਿੰਡ ਉਕਸੀ ਵਿਖੇ ਗੁਪਤ ਸੂਚਨਾ ਦੇ ਅਧਾਰ ਤੇ ਦੇਰ ਸ਼ਾਮ ਖਾਧ ਪਦਾਰਥ ਬਣਾਉਣ ਵਾਲੀ ਫੈਕਟਰੀ ਤੇ ਛਾਪੇਮਾਰੀ ਕੀਤੀ ਗਈ।ਫੈਕਟਰੀ ਦੇ ਵਿਚੋ ਟੀਮ ਵੱਲੋ 4 ਸੈਪਲ ਭਰੇ ਗਏ।ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਡਾਇਰੈਕਟਰ ਫੈਮਲੀ ਵੈਲਫੇਅਰ ਕਮ ਸਿਵਲ ਸਰਜਨ ਲੁਧਿਆਣਾ ਡਾ ਹਿਤਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਸੀ ਪਿੰਡ ਵਿਚ ਖਾਧ ਪਦਾਰਥ ਬਣਾਉਣ ਵਾਲੀ ਫੈਕਟਰੀ ਚਲਾਈ ਜਾ ਰਹੀ ਸੀ।ਇਸ ਸਬੰਧ ਵਿਚ ਉਨਾ ਵੱਲੋ ਜਿਲਾ ਪਰਿਵਾਰ ਭਲਾਈ ਅਫਸਰ ਡਾ ਰਮਨਦੀਪ ਕੌਰ, ਜਿਲਾ ਟੀਕਾਕਰਨ ਅਫਸਰ ਡਾ ਮਨੀਸ਼ਾ ਖੰਨਾ ਅਤੇ ਸੀਨੀਅਰ ਮੈਡੀਕਲ ਅਫਸਰ ਮਲੌਦ ਤੇ ਅਧਾਰਿਤ ਇੱਕ ਟੀਮ ਦਾ ਗਠਨ ਕੀਤਾ ਗਿਆ।ਟੀਮ ਵੱਲੋ ਅੱਜ ਦੇਰ ਸ਼ਾਮ ਉਕਤ ਫੈਕਟਰੀ ਵਿਚ ਦਾਬਿਸ਼ ਕੀਤੀ ਗਈ।ਉਨਾਂ ਦੱਸਿਆ ਕਿ ਫੈਕਟਰੀ ਵਿਚੋ ਗਠਿਤ ਟੀਮ ਵੱਲੋ ਫੂਡ ਸੇਫਟੀ ਟੀਮ ਨੂੰ 4 ਸੈਪਲ (ਖੋਆ, ਬਰਫੀ, ਮਿਲਕ ਕੇਕ ਅਤੇ ਘਿਓ) ਭਰਵਾਏ ਗਏ।ਉਨਾਂ ਦੱਸਿਆ ਕਿ ਫੈਕਟਰੀ ਸੰਚਲਾਕਾਂ ਵੱਲੋ ਸਾਫ ਸੁਥਰੇ ਢੰਗ ਨਾਲ ਖਾਣ ਪੀਣ ਦੀਆਂ ਵਸਤਾਂ ਤਿਆਰ ਕੀਤੀਆ ਜਾ ਰਹੀਆ ਸਨ।ਉਨਾ ਦੱਸਿਆ ਕਿ ਸਿਹਤ ਵਿਭਾਗ ਵੱਲੋ ਤਿਉਹਾਰਾ ਨੂੰ ਮੱਦੇਨਜਰ ਰੱਖਦੇ ਹੋਏ ਲੋਕਾ ਨੂੰ ਖਾਣ ਪੀਣ ਦੀਆ ਸਾਫ ਸੁਥਰੀਆ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅਜਿਹੀਆ ਚੈਕਿੰਗਾਂ ਕੀਤੀਆ ਜਾ ਰਹੀਆ ਹਨ ਅਤੇ ਕਿਸੇ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button