ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਜ਼ੋਨ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ (ਕਾਲਜਾਂ) ਲਏ ਗਏ

ਲੁਧਿਆਣਾ (ਮੁਨੀਸ਼ ਭਾਂਬਰੀ): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵੱਲੋਂ 3 ਨਵੰਬਰ, 2023 ਨੂੰ ਲੁਧਿਆਣਾ ਜ਼ਿਲੇ ਦੇ ਕਾਲਜਾਂ ਦਾ ਨੈਤਿਕ ਸਿੱਖਿਆ ਇਮਤਿਹਾਨ ਲਿਆ ਗਿਆ ਜਿਸ ਵਿਚ 14 ਕਾਲਜਾਂ ਦੇ ਲਗਭਗ 800 ਵਿਦਿਆਰਥੀਆਂ ਨੇ ਭਾਗ ਲਿਆ। ਜੀ.ਜੀ.ਐਨ ਕਾਲਜ, ਸਿਵਲ ਲਾਈਨ ਤੇ ਖਾਲਸਾ ਇੰਸਟੀ: ਮੈਨੇਜਮੈਂਟ ਐਂਡ ਟੈਕਨਾਲੋਜੀ ਫਾਰ ਵਿਮੈਨ, ਸਿਵਲ ਲਾਈਨ ਵਿਖੇ ਸ: ਪਰਮਜੀਤ ਸਿੰਘ ਤੇ ਸ: ਗੁਰਚਰਨ ਸਿੰਘ ਤੇ ਬੀਬੀ ਹਰਮੀਤ ਕੌਰ ਨੇ ਇਮਤਿਹਾਨ ਲੈਣ ਦੀ ਸੇਵਾ ਨਿਭਾਈ ਜਿਸ ਵਿਚ ਤਕਰੀਬਨ 160 ਵਿਦਿਆਰਥੀਆਂ ਨੇ ਭਾਗ ਲਿਆ। ਸ: ਗੁਰਮੀਤ ਸਿੰਘ ਫਾਊਂਡਰ ਮੈਂਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਸ: ਸੁਰਜੀਤ ਸਿੰਘ ਜ਼ੋਨਲ ਪ੍ਰਧਾਨ ਨੇ ਕਾਲਜ ਦੇ ਪ੍ਰਿੰ: ਸ: ਅਰਵਿੰਦਰ ਸਿੰਘ ਭੱਲਾ ਜੀ ਨਾਲ ਇਮਤਿਹਾਨ ਦੇ ਰਹੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ ਤੇ ਹੌਸਲਾ ਵਧਾਇਆ। ਇਸੇ ਤਰ੍ਹਾਂ ਗੁਰੂ ਨਾਨਕ ਪੋਲੀ: ਕਾਲਜ, ਗਿੱਲ ਰੋਡ ਵਿਚ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿਚ ਸ: ਚਿਰਜੀਵ ਸਿੰਘ ਨੇ ਸੇਵਾ ਨਿਭਾਈ।ਇਸ ਦੌਰਾਨ ਸ: ਹਰਦੀਪ ਸਿੰਘ, ਸ: ਜਤਿੰਦਰਪਾਲ ਸਿੰਘ ਤੇ ਸ: ਇੰਦਰਪਾਲ ਸਿੰਘ ਨੇ ਇਮਤਿਹਾਨ ਦੌਰਾਨ ਪਹੁੰਚ ਕੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ। ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ 25 ਵਿਦਿਆਰਥੀਆਂ ਨੇ ਭਾਗ ਲਿਆ ਜਿੱਥੇ ਸ: ਹਰਪਾਲ ਸਿੰਘ ਨੇ ਇਮਤਿਹਾਨ ਲੈਣ ਦੀ ਸੇਵਾ ਨਿਭਾਈ। ਜੀ.ਐਚ.ਜੀ. ਇੰਸਟੀ: ਆਫ ਲਾਅ ਫਾਰ ਵਿਮੈਨ, ਸਿੱਧਵਾਂ ਖੁਰਦ ਤੇ ਜੀ.ਐਚ.ਜੀ. ਹਰਪ੍ਰਕਾਸ਼ ਕਾਲਜ, ਆਫ਼ ਐਜੂ, ਸਿੱਧਵਾਂ ਖੁਰਦ ਵਿਚ ਸ: ਸਤਨਾਮ ਸਿੰਘ ਨੇ ਸੇਵਾ ਨਿਭਾਈ ਜਿਸ ਵਿਚ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਵਿਖੇ ਸ:ਗੁਰਨੀਤ ਸਿੰਘ ਨੇ ਜਿਸ ਵਿਚ 35 ਵਿਦਿ: , ਸਿੱਧਸਰ ਕਾਲਜ, ਸਿਹੌੜਾ ਵਿਖੇ ਸ:ਭੁਪਿੰਦਰ ਸਿੰਘ ਨੇ ਜਿਸ ਵਿਚ 25 ਵਿਦਿ:, ਸਰਕਾਰੀ ਕਾਲਜ, ਈਸਟ, ਵਰਧਮਾਨ ਰੋਡ ਵਿਖੇ ਸ: ਸਤਨਾਮ ਸਿੰਘ ਜਿਸ ਵਿਚ 70 ਵਿਦਿ:, ਮਾਲਵਾ ਕਾਲਜ, ਬੌਂਦਲੀ ਵਿਖੇ ਸ: ਕੁਲਬੀਰ ਸਿੰਘ ਜਿਸ ਵਿਚ 40 ਵਿਦਿ:, ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ, ਦਾਖਾ ਵਿਖੇ ਸ: ਮਹਿਕਪ੍ਰੀਤ ਸਿੰਘ ਜਿਸ ਵਿਚ 30 ਵਿਦਿ:, ਜੀ.ਐਚ.ਜੀ. ਖਾਲਸਾ ਕਾਲਜ ਤੇ ਬੀ.ਐਡ. ਕਾਲਜ, ਗੁਰੂਸਰ ਸਧਾਰ ਵਿਖੇ ਸ: ਗੁਰਸ਼ਰਨ ਸਿੰਘ ਤੇ ਸ: ਜਸਪਾਲ ਸਿੰਘ ਨੇ ਇਮਤਿਹਾਨ ਲੈਣ ਦੀ ਸੇਵਾ ਨਿਭਾਈ ਜਿਸ ਵਿਚ ਤਕਰੀਬਨ 100 ਵਿਦਿਆਰਥੀਆਂ ਨੇ ਭਾਗ ਲਿਆ। ਸ੍ਰ: ਸੁਰਜੀਤ ਸਿੰਘ ਜ਼ੋਨਲ ਪ੍ਰਧਾਨ ਨੇ ਦੱਸਿਆ ਕਿ ਕਾਲਜਾਂ ਦੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਸਿੱਖ ਵਿਦਿਆਰਥੀਆਂ ਦੇ ਨਾਲ-ਨਾਲ ਗੈਰ ਸਿੱਖ ਵਿਦਿਆਰਥੀਆਂ ਨੇ ਬੜਾ ਉਤਸ਼ਾਹ ਦਿਖਾਇਆ। ਇਸ ਇਮਤਿਹਾਨ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ, ਪੁਸਤਕਾਂ ਦੇ ਸੱੈਟ ਤੇ ਮੋਮੈਂਟੋ ਨਾਲ ਸਨਮਾਨਿਆ ਜਾਵੇਗਾ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਉਹਨਾਂ ਨੇ ਸਾਰੇ ਕਾਲਜ ਦੇ ਪਿੰ੍ਰਸੀਪਲਾਂ ਅਤੇ ਇੰਚਾਰਜ ਅਧਿਆਪਕਾਂ ਦਾ ਧੰਨਵਾਦ ਕੀਤਾ।



