ਥਾਣਾ ਦਰੇਸੀ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 03 ਮੋਬਾਈਲ, 800/- ਰੁਪਏ, 1 ਦਾਤਾਰ ਸਮੇਤ 3 ਨੌਜਵਾਨ ਗਿਰਫ਼ਤਾਰ

ਲੁਧਿਆਣਾ (ਰਵੀ ਕਾਲੜਾ, ਨੈਣਾ ਸ਼ੇਰਗਿੱਲ)ਮਾਨਯੋਗ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਜੁਆਇੰਟ ਕਮਿਸ਼ਨਰ ਮੈਡਮ ਸੋਮਿਆ ਮਿਸ਼ਰਾ ਵੱਲੋਂ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਹਿਰ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਥਾਣਾ ਦਰੇਸੀ ਸੁੰਦਰ ਨਗਰ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਹੈ , ਸਾਡੀ ਪੁਲਿਸ ਪਾਰਟੀ ਨੂੰ ਇੱਕ ਭਰੋਸੇ ਯੋਗ ਸੂਚਨਾ ਮਿਲੀ ਸੀ, ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਦੌਰਾਨ ਇਹਨਾਂ ਨੂੰ ਜਦੋਂ ਇਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਾਂ ਤਲਾਸ਼ੀ ਲੈਣ ਦੌਰਾਨ ਇਹਨਾਂ ਦੇ ਕਬਜ਼ੇ ਵਿੱਚੋਂ 1 ਮੋਟਰ ਸਾਈਕਲ ਜਿਸ ਦਾ ਨੰਬਰ ਪੀ.ਬੀ-91-ਜੀ-1986 ਅਤੇ 03 ਮੋਬਾਈਲ, 800/- ਰੁਪਏ, 1 ਦਾਤਾਰ ਪਾਸੋਂ ਬਰਾਮਦ ਕੀਤੇ ਗਏ ਦੋਸ਼ੀਆਂ ਦੀ ਪਹਿਚਾਨ ਉਰਫ ਆਸ਼ੂ ਪੁੱਤਰ ਸੁਰਿੰਦਰ ਪਾਲ ਵਾਸੀ ਫਤਿਹਪੁਰ ਗੁੱਜਰਾ ਲੁਧਿਆਣਾ, ਸਤਵਿੰਦਰ ਪਾਲ ਉਰਫ ਗੈਰੀ ਪੁੱਤਰ ਅਮਰ ਪਾਲ ਵਾਸੀ ਪਿੰਡ ਫਤਿਹ ਪੁਰ ਗੁੱਜਰਾ ਲੁਧਿਆਣਾ, ਅਭੈ ਆਦੀਆ ਪੁੱਤਰ ਸਤੀਸ਼ ਕੁਮਾਰ ਵਾਸੀ ਛਾਉਣੀ ਮੁਹੱਲਾ ਨੇੜੇ ਪਾਵਰ ਹਾਊਸ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਵਜੋਂ ਹੋਈ ਹੈ। ਬੰਨ੍ਹਦੀਆਂ ਧਰਾਵਾ ਤਹਿਤ ਥਾਣਾ ਦਰਸੀ ਵਿੱਚ ਮੁਕਦਮਾ ਦਰਜ ਕੀਤਾ ਗਿਆ l


