ਸ਼ਹੀਦ ਜਸਦੇਵ ਸਿੰਘ ਨਗਰ ਵਿਚ ਨੌਜਵਾਨਾਂ ਵਲੋਂ ਸਾੜਿਆ 25 ਫ਼ੁੱਟਾ ਰਾਵਣ ਦਾ ਪੁਤਲਾ

ਲੁਧਿਆਣਾ, 25 ਅਕਤੂਬਰ (ਵਿਜੇ ਭਾਂਬਰੀ): ਲੁਧਿਅਣਾ ਗਿੱਲ ਹਲਕੇ ਦੇ ਸ਼ਹੀਦ ਜਸਦੇਵ ਸਿੰਘ ਨਗਰ ਵਿੱਚ ਨੋਜਵਾਨ ਪੀੜੀ ਦੇ ਬੱਚਿਆਂ ਵੱਲੋਂ ਰਾਵਣ ਦਾ ਪੁਤਲਾ ਫੂਕ ਕੇ ਬੜੀ ਧੂਮਧਾਮ ਨਾਲ ਮਨਾਇਆ ਗਿਆ ,ਰਾਵਣ ਦੇ ਪੁਤਲੇ ਦੀ ਲੰਬਾਈ 25 ਫੁੱਟ ਦੀ ਸੀ,ਜਿਸ ਵਿਚ ਮੁਹੱਲਾ ਨਿਵਾਸੀਆਂ ਵਿੱਚ ਭਾਰੀ ਇਕੱਠ ਤੇ ਉਤਸ਼ਾਹ ਦੇਖਿਆ ਗਿਆ! ਅੱਜ ਦੇ ਸਮੇਂ ਵਿਚ ਜਿਸ ਤਰ੍ਹਾਂ ਨੋਜਵਾਨ ਵਰਗ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਹਨ ਤੇ ਦੂਜੇ ਪਾਸੇ ਪੰਜਾਬ ਦੇ ਨੋਜਵਾਨ ਪੀੜੀ ਨੇ ਅੱਜ ਇੱਥੇ ਦੁਸਹਿਰੇ ਦੇ ਤਿਉਹਾਰ ਤੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਕੇ ਇਕ ਸੁਨੇਹਾ ਦਿੱਤਾ ਕਿ ਬੁਰਾਈ ਨੂੰ ਖਤਮ ਕਰ ਅਤੇ ਨੇਕੀ ਦਾ ਰਾਹ ਤੇ ਤੁਰਨਾ ਚਾਹੀਦਾ ਹੈ !ਉਹਨਾਂ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ ਅਤੇ ਨੋਜਵਾਨ ਪੀੜੀ ਨੂੰ ਸਹੀ ਅਤੇ ਗ਼ਲਤ ਰਾਹ ਦੱਸਣ ਦੀ ਲੋੜ ਹੈ ਤਾਂ ਜੋ ਆਪਣੀ ਵਿਰਾਸਤ ਨੂੰ ਅਤੇ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨੋਜਵਾਨ ਪੀੜੀ ਅੱਗੇ ਆਉਣ! ਇਸ ਮੇਲੇ ਵਿੱਚ ਪ੍ਰਧਾਨ ਹਰਸ਼ ਬੇਦੀ,ਮੀਤ ਪ੍ਰਧਾਨ ਪ੍ਰਭ ਰਾਮਗੜ੍ਹੀਆ, ਚੇਅਰਮੈਨ ਅੰਮ੍ਰਿਤ ਰਾਮਗੜ੍ਹੀਆ,ਨਵਜੋਤ ਇਟਲੀ, ਦਿਲਪ੍ਰੀਤ ਮੇਹਰ, ਗੋਪੀ ਰਾਮਗੜ੍ਹੀਆ, ਜਸ਼ਨ ਰਾਮਗੜ੍ਹੀਆ, ਸੈਂਡੀ ਹੂੰਝਣ, ਗੁਰਵਿੰਦਰ ਇਟਲੀ, ਸੁੱਖ ਰਾਮਗੜ੍ਹੀਆ, ਸੁੱਖ ਆਸਟ੍ਰੇਲੀਆ ਸਮੂਹ ਕਮੇਟੀ ਮੈਬਰ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਹੋਏ!



