ਸ਼ਿਵ ਸੈਨਾ ਯੁਵਾ ਮੋਰਚਾ ਵੱਲੋਂ ਸ਼੍ਰੀ ਰਾਮਲੀਲਾ ਕਮੇਟੀਆਂ ਨੂੰ ਅਪੀਲ, ਸਟੇਜ ‘ਤੇ ਨਾ ਹੋਣ ਦੇਣ ਮਰਿਆਦਾ ਭੰਗ

ਲੁਧਿਆਣਾ, 9 ਅਕਤੂਬਰ (ਜਸਵੀਰ ਜੱਸੀ, ਦੀਵਾਨ ਸਿੰਘ): ਸ਼ਿਵ ਸੈਨਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਆਰ.ਡੀ.ਪੁਰੀ ਅਤੇ ਚੇਅਰਮੈਨ ਐਸ.ਡੀ.ਪੁਰੀ ਨੇ ਹੈਬੋਵਾਲ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਮਲੀਲਾ ਕਮੇਟੀਆਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਦੇਸ਼ ਅਤੇ ਪੰਜਾਬ ਦੀਆਂ ਸ਼੍ਰੀ ਰਾਮਲੀਲਾ ਕਮੇਟੀਆਂ ਮਿਲ ਕੇ ਹਰ ਸਾਲ ਸ਼੍ਰੀ ਰਾਮਲੀਲਾ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੇ ਹਾਂ, ਜਿਸ ਦੀ ਆੜ ਵਿੱਚ ਕੁਝ ਸ਼ਰਾਰਤੀ ਅਨਸਰ ਸਾਡੇ ਧਰਮ ਨੂੰ ਹਾਸਾ-ਮਜ਼ਾਕ ਬਣਾਉਣਾ ਚਾਹੁੰਦੇ ਹਨ। ਕਿਰਪਾ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਸ਼੍ਰੀ ਰਾਮਲੀਲਾ ਦੀ ਸਟੇਜ ‘ਤੇ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਜਾਂ ਫਿਲਮੀ ਗੀਤਾਂ ਦਾ ਪ੍ਰਸਾਰਣ ਨਾ ਹੋਣ ਦਿੱਤਾ ਜਾਵੇ ਅਤੇ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਸ਼੍ਰੀ ਰਾਮਲੀਲਾ ਵਿੱਚ ਖੇਡਣ ਵਾਲੇ ਕਲਾਕਾਰ ਪੁਸ਼ਾਕ ਪਾਕੇ ਦੋਪਹੀਆ ਵਾਹਨ ਅਤੇ ਸ਼ਰਾਬ ਸਹਿਤ ਹੋਰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ। ਉਨਾਂ ਕਿਹਾ ਕਿ ਹਰ ਕੋਈ ਸ਼੍ਰੀ ਰਾਮਲੀਲਾ ਦੇ ਪਵਿੱਤਰ ਮੰਚ ਦਾ ਸਤਿਕਾਰ ਕਰਦਾ ਹੈ ਜਿਸ ਵਿਚ ਸਾਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪਾਠ ਮਿਲਦਾ ਹੈ, ਉਨਾਂ ਕਿਹਾ ਕਿ ਅਗਰ ਕੋਈ ਕਮੇਟੀ ਜਾ ਕਲਾਕਾਰ ਇਹਨਾਂ ਗੱਲਾਂ ਨੂੰ ਨਜਰ ਅੰਦਾਜ ਕਰਦਾ ਹੈ ਅਤੇ ਜਾਣੇ ਅਣਜਾਣੇ ਚ ਮਰਿਆਦਾ ਭੰਗ ਕਰਦਾ ਹੈ ਤਾਂ ਉਨ੍ਹਾਂ ਨੂੰ ਸਾਡੀ ਟੀਮ ਵਲੋਂ ਖੁਲੀ ਚੇਤਾਵਨੀ ਵੀ ਹੈ ਅਸੀਂ ਕਿਸੇ ਵੀ ਤਰੀਕੇ ਨਾਲ ਮਰਿਆਦਾ ਦੀ ਉਲੰਘਣਾ ਨਹੀਂ ਹੋਣ ਦੇਵਾਂਗੇ ਅਗਰ ਕਿਸੇ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਤਾਂ ਉਸ ਉਪਰ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button